ਹਰਸਿਮਰਤ ਕੌਰ ਦਾ ਕੇਂਦਰ ਸਰਕਾਰ ਨੂੰ ਸਵਾਲ, ਸਾਡੇ ਸੂਬੇ ਨਾਲ ਕੀ ਦੁਸ਼ਮਣੀ?
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੜ੍ਹਾਂ ਤੋਂ ਬਚਣ ਲਈ ਸੂਬਿਆਂ ਨੂੰ ਪੈਕੇਜ ਦਿੱਤਾ ਗਿਆ। ਸਰਕਾਰ ਨੂੰ ਪੰਜਾਬ ਲਈ ਵੀ ਪੈਕੇਜ ਦੇਣਾ ਚਾਹੀਦਾ ਸੀ। ਸਰਕਾਰ ਦੀ ਸਾਡੇ ਸੂਬੇ ਨਾਲ ਕੀ ਦੁਸ਼ਮਣੀ ਹੈ ਕਿ ਪੰਜਾਬ ਨੂੰ ਹੜ੍ਹਾਂ ਤੋਂ ਬਚਣ ਲਈ ਕੋਈ ਮਦਦ ਨਹੀਂ ਦਿੱਤੀ ਗਈ।
ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਬਜਟ ਦਾ ਨਾਂ ਬਦਲਣ ਦੀ ਅਪੀਲ ਕਰਦੇ ਹਾਂ, ਇਹ ਬਜਟ ਦੇਸ਼ ਦਾ ਬਜਟ ਨਹੀਂ ਹੈ, ਇਹ ਸਰਕਾਰ ਦਾ ਬਚਾਅ ਬਜਟ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਜੇਕਰ ਇਹ ਦੇਸ਼ ਦਾ ਬਜਟ ਹੁੰਦਾ ਤਾਂ ਦੇਸ਼ ਦੇ ਸਾਰੇ ਸੂਬਿਆਂ ਦੇ ਨਾਂ ਹੁੰਦੇ ਅਤੇ ਦੇਸ਼ ਦੇ ਸਿਰਫ ਦੋ ਰਾਜਾਂ ਨੂੰ ਹੀ ਵਿਸ਼ੇਸ਼ ਪੈਕੇਜ ਨਾ ਦਿੱਤਾ ਜਾਂਦਾ। ਬਜਟ ‘ਚ ਉਨ੍ਹਾਂ ਸੂਬਿਆਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਧਾਰ ‘ਤੇ ਇਹ ਸਰਕਾਰ ਚੱਲ ਰਹੀ ਹੈ। ਵੀਡੀਓ ਦੇਖੋ