ਬੀਤੇ ਦੱਸ ਸਾਲਾਂ ਵਿੱਚ ਸਭ ਤੋਂ ਅਮੀਰ ਸੰਸਦ ਮੈਂਬਰ ਬਣੀ ਹਰਸਿਮਰਤ ਕੌਰ ਬਾਦਲ

| Feb 06, 2023 | 5:50 PM

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ 2009 ਤੋਂ 2019 ਤੱਕ 261% ਦਾ ਵਾਧਾ ਹੋਇਆ ਹੈ। ਇਹਨਾਂ ਦਸ ਸਾਲਾਂ ਵਿੱਚ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ 61 ਕਰੋੜ ਤੋਂ ਵਧ ਕੇ 218 ਕਰੋੜ ਹੋ ਗਈ ਹੈ।

ਇਕ ਰਿਪੋਰਟ ਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਵਾਧਾ ਹੋਇਆ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ 2009 ਤੋਂ 2019 ਤੱਕ 261% ਦਾ ਵਾਧਾ ਹੋਇਆ ਹੈ। ਇਹਨਾਂ ਦਸ ਸਾਲਾਂ ਵਿੱਚ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ 61 ਕਰੋੜ ਤੋਂ ਵਧ ਕੇ 218 ਕਰੋੜ ਹੋ ਗਈ ਹੈ। ਹਰਸਿਮਰਤ ਕੌਰ ਦੇਸ਼ ਦੇ ਟਾਪ-10 ਸੰਸਦ ਮੈਂਬਰਾਂ ‘ਚ ਜਾਇਦਾਦ ਦੇ ਵਾਧੇ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ।

Published on: Feb 06, 2023 05:46 PM