ਗਾਜ਼ਾ ਵਿੱਚ ਦਾਖਲ ਹੋਈ ਇਜ਼ਰਾਇਲੀ ਫੌਜ, ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Hamas-Israel War: ਹਮਾਸ ਨੂੰ ਖਤਮ ਕਰਨ ਲਈ ਇਜ਼ਰਾਈਲ ਨੇ ਆਪਣੀ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਕੈਬਨਿਟ ਦੀ ਬੈਠਕ ਹੋਈ ਸੀ, ਜਿਸ 'ਚ ਹਮਾਸ ਨੂੰ ਖਤਮ ਕਰਨ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਜ਼ਰਾਈਲ ਦੇ ਸਿਰਫ ਦੋ ਹੀ ਟੀਚੇ ਹਨ, ਹਮਾਸ ਨੂੰ ਤਬਾਹ ਕਰਨਾ ਅਤੇ ਬੰਧਕਾਂ ਨੂੰ ਰਿਹਾਅ ਕਰਨਾ।
ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ‘ਚ ਤਬਾਹੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਇਜ਼ਰਾਇਲੀ ਫੌਜ ਦੀ ਜ਼ਮੀਨੀ ਕਾਰਵਾਈ ਸ਼ੁਰੂ ਹੋ ਗਈ ਹੈ। ਇਜ਼ਰਾਈਲ ਬਲਾਂ ਨੇ ਰਾਤ ਨੂੰ ਉੱਤਰੀ ਗਾਜ਼ਾ ਵਿੱਚ ਦਾਖਲ ਹੋ ਕੇ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਗਾਜ਼ਾ ਪੱਟੀ ਵਿੱਚ ਭਾਰੀ ਤਬਾਹੀ ਹੋਈ। ਇਸ ਆਪਰੇਸ਼ਨ ਨੂੰ ਲੈ ਕੇ ਇਜ਼ਰਾਇਲੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਫੌਜ ਮੁਤਾਬਕ ਗਾਜ਼ਾ ‘ਚ ਰਾਤ ਭਰ ਜ਼ਮੀਨੀ ਹਮਲੇ ਕੀਤੇ ਗਏ, ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ।
ਇਜ਼ਰਾਈਲ ਦੀ ਇਸ ਜ਼ਮੀਨੀ ਕਾਰਵਾਈ ਤੋਂ ਪਹਿਲਾਂ ਜੰਗੀ ਕੈਬਨਿਟ ਦੀ ਮੀਟਿੰਗ ਹੋਈ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਵ ਗਲੈਂਟ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਜ਼ਮੀਨੀ ਕਾਰਵਾਈ ਨੂੰ ਲੈ ਕੇ ਪੂਰੀ ਰਣਨੀਤੀ ਬਣਾਈ ਗਈ। ਹਮਾਸ ਨੂੰ ਕਿਵੇਂ ਨਸ਼ਟ ਕਰਨਾ ਹੈ ਅਤੇ ਇਜ਼ਰਾਈਲੀ ਬੰਧਕਾਂ ਨੂੰ ਕਿਵੇਂ ਆਜ਼ਾਦ ਕਰਨਾ ਹੈ, ਇਸ ਬਾਰੇ ਰਣਨੀਤੀ ਬਣਾਈ ਗਈ।
Published on: Oct 26, 2023 03:16 PM
Latest Videos