Hamas-Israel War: ਹਸਪਤਾਲ ਹਮਲੇ ਲਈ ਇਸਲਾਮਿਕ ਜਿਹਾਦ ਜ਼ਿੰਮੇਵਾਰ, IDF ਦਾ ਵੱਡਾ ਬਿਆਨ
Hamas-Israel War: ਹਮਾਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਨੇ ਮੱਧ ਗਾਜ਼ਾ ਦੇ ਅਲ ਅਹਲੀ ਹਸਪਤਾਲ 'ਤੇ ਕੀਤਾ ਸੀ। ਇਸ ਹਸਪਤਾਲ ਨੂੰ ਗਾਜ਼ਾ ਪੱਟੀ ਦਾ ਆਖਰੀ ਈਸਾਈ ਹਸਪਤਾਲ ਦੱਸਿਆ ਜਾ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫੌਜ ਨੇ ਦੇਰ ਸ਼ਾਮ ਅਲ ਅਹਲੀ ਅਬਰੀ ਬੈਪਟਿਸਟ ਹਸਪਤਾਲ 'ਤੇ ਹਵਾਈ ਹਮਲਾ ਕੀਤਾ, ਜਿਸ 'ਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਜਾਰਡਨ 'ਚ ਇਜ਼ਰਾਇਲੀ ਦੂਤਘਰ 'ਤੇ ਹਮਲਾ ਕੀਤਾ ਗਿਆ ਹੈ।
ਗਾਜ਼ਾ ‘ਤੇ ਹਮਲੇ ਤੋਂ ਬਾਅਦ ਇਜ਼ਰਾਈਲ ਡਿਫੈਂਸ ਫੋਰਸ (IDF) ਨੇ ਵੱਡਾ ਬਿਆਨ ਦਿੱਤਾ। ਆਈਡੀਐਫ ਦੇ ਬੁਲਾਰੇ ਡੇਨੀਅਲ ਹਗਾਰੀ ਨੇ ਕਿਹਾ ਕਿ ਹਮਲੇ ਲਈ ਇਸਲਾਮਿਕ ਜਿਹਾਦ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਆਈਡੀਐਫ ਏਜੰਸੀਆਂ ਨੇ ਸੰਕੇਤ ਦਿੱਤਾ ਹੈ ਕਿ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਤੇ ਅੱਤਵਾਦੀਆਂ ਨੇ ਰਾਕੇਟ ਨਾਲ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਾਂਚ ਤੋਂ ਬਾਅਦ ਇਹ ਜਾਣਕਾਰੀ ਮਿਲੀ ਹੈ। ਅਜਿਹਾ ਅੱਤਵਾਦੀਆਂ ਕਾਰਨ ਹੋਇਆ ਹੈ। ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਗਾਜ਼ਾ ਵਿੱਚ ਬੇਕਸੂਰ ਲੋਕਾਂ ਦੀਆਂ ਮੌਤਾਂ ਲਈ ਇਸਲਾਮਿਕ ਜਿਹਾਦ ਜ਼ਿੰਮੇਵਾਰ ਹੈ। ਦੱਸ ਦੇਈਏ ਕਿ ਅਲ ਅਹਲੀ ਹਸਪਤਾਲ ‘ਤੇ ਹਮਲਾ ਹੋਇਆ ਸੀ, ਜਿਸ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਦੇਖੋ ਵੀਡੀਓ
Published on: Oct 18, 2023 11:49 AM