SGPC ਸ੍ਰੀ ਅੰਮ੍ਰਿਤਸਰ ਯੂਟਿਊਬ ਚੈਨਲ ‘ਤੇ ਗੁਰਬਾਣੀ ਦਾ ਪ੍ਰਸਾਰਣ: ਪਹਿਲੇ ਪੰਜ ਘੰਟਿਆਂ ‘ਚ ਮਿਲੇ 66 ਹਜ਼ਾਰ ਵਿਊਜ਼
ਪ੍ਰਧਾਨ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਟੀਵੀ ਚੈਨਲ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।
ਐੱਸਜੀਪੀਸੀ ਨੇ ਪਵਿੱਤਰ ਗੁਰਬਾਣੀ ਦਾ ਲਾਇਵ ਪ੍ਰਸਾਰਣ ਐਤਵਾਰ ਨੂੰ ਲਾਂਚ ਕੀਤੇ ਗਏ ਆਪਣੇ ਯੂ-ਟਿਊਬ ਚੈਨਲ ਤੇ ਸ਼ੁਰੂ ਕਰ ਦਿੱਤਾ ਹੈ। ਹੁਣ ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਤੱਕ ਇਲਾਹੀ ਬਾਣੀ ਯੂ-ਟਿਊਬ ਚੈਨਲ ਰਾਹੀਂ ਪਹੁੰਚੇਗੀ। ਚੈਨਲ ਦਾ ਉਦਘਾਟਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਇਸ ਟੈਲੀਕਾਸਟ ਨੇ ਪਹਿਲੇ ਹੀ ਦਿਨ ਇੱਕ ਰਿਕਾਰਡ ਵੀ ਬਣਾਇਆ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਚੈਨਲ ਐਸਜੀਪੀਸੀ ਸ੍ਰੀ ਅੰਮ੍ਰਿਤਸਰ ਸ਼ੁਰੂ ਕੀਤਾ ਗਿਆ ਹੈ।
Published on: Jul 24, 2023 06:22 PM