ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਖੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਕਿਹੜਾ ਵੱਡਾ ਫੈਸਲਾ? ਜਾਣੋ…

| Edited By: Kusum Chopra

| Sep 23, 2025 | 2:53 PM IST

ਇਸ ਦੌਰਾਨ ਭਾਈਚਾਰਕ ਤੌਰ ਤੇ ਪਟਾਕੇ ਚਲਾਉਣ ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਸਾਰੇ ਖੇਤਰ ਪ੍ਰਦੂਸ਼ਤ ਨਾ ਹੋਣ। ਦੱਸ ਦੇਈਏ ਕਿ ਸੂਬੇ ਚ ਪਟਾਕਿਆਂ ਦੀ ਲੜੀਆਂ ਵੇਚਣ ਦੇ ਇਸਤੇਮਾਲ ਕਰਨ ਦੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।

ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਵਿਚਕਾਰ ਪੰਜਾਬ ਸਰਕਾਰ ਨੇ ਦੀਵਾਲੀ ਦੇ ਗੁਰਪੁਰਬ ਮੌਕੇ ਗ੍ਰੀਨ ਪਟਾਕਿਆਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦੀਵਾਲੀ ਤੇ 20 ਅਕਤੂਬਰ ਨੂੰ ਰਾਤ 8 ਤੋਂ 10 ਵਜੇ ਤੇ 5 ਨਵੰਬਰ ਗੁਰਪੁਰਬ ਨੂੰ ਸਵੇਰ 4 ਤੋਂ 5 ਵਜੇ ਤੱਕ ਤੇ ਰਾਤ ਨੂੰ 9 ਤੋ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੌਰਾਨ ਭਾਈਚਾਰਕ ਤੌਰ ਤੇ ਪਟਾਕੇ ਚਲਾਉਣ ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਸਾਰੇ ਖੇਤਰ ਪ੍ਰਦੂਸ਼ਤ ਨਾ ਹੋਣ। ਦੱਸ ਦੇਈਏ ਕਿ ਸੂਬੇ ਚ ਪਟਾਕਿਆਂ ਦੀ ਲੜੀਆਂ ਵੇਚਣ ਦੇ ਇਸਤੇਮਾਲ ਕਰਨ ਦੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜ਼ਹਿਰੀਲੇ ਪਦਾਰਥਾਂ ਤੋਂ ਮੁਕਤ, ਸਿਰਫ਼ ਗ੍ਰੀਨ ਪਟਾਕਿਆਂ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ਼ ਵਾਤਾਵਰਣ ਸੁਰੱਖਿਆ ਐਕਟ, 1986 ਦੀ ਧਾਰਾ 15 ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 223 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਵੇਖੋ ਵੀਡੀਓ…

Published on: Sep 23, 2025 02:08 PM IST