The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ ‘ਤੇ CM ਸੁੱਖੂ ਨੂੰ ਕੀਤੀ ਅਪੀਲ
ਦਲੀਪ ਸਿੰਘ ਰਾਣਾ, ਉਰਫ਼ ਦ ਗ੍ਰੇਟ ਖਲੀ, ਨੇ ਹਿਮਾਚਲ ਪ੍ਰਦੇਸ਼ ਮਾਲ ਵਿਭਾਗ ਦੇ ਅਧਿਕਾਰੀਆਂ 'ਤੇ ਗੰਭੀਰ ਆਰੋਪ ਲਗਾਏ ਹਨ। ਖਲੀ ਦੇ ਅਨੁਸਾਰ, ਮਾਲ ਅਧਿਕਾਰੀਆਂ ਨੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰਕੇ, ਉਨ੍ਹਾਂ ਦੀ ਜੱਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦਲੀਪ ਸਿੰਘ ਰਾਣਾ, ਉਰਫ਼ ਦ ਗ੍ਰੇਟ ਖਲੀ, ਨੇ ਹਿਮਾਚਲ ਪ੍ਰਦੇਸ਼ ਮਾਲ ਵਿਭਾਗ ਦੇ ਅਧਿਕਾਰੀਆਂ ‘ਤੇ ਗੰਭੀਰ ਆਰੋਪ ਲਗਾਏ ਹਨ। ਖਲੀ ਦੇ ਅਨੁਸਾਰ, ਮਾਲ ਅਧਿਕਾਰੀਆਂ ਨੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰਕੇ, ਉਨ੍ਹਾਂ ਦੀ ਜੱਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਿਵਾਦ ਸੂਰਜਪੁਰ ਪਿੰਡ, ਪਾਉਂਟਾ ਸਾਹਿਬ ਵਿੱਚ ਸਥਿਤ ਕੁੱਲ 16 ਵਿੱਘਾ ਜ਼ਮੀਨ ਨਾਲ ਸਬੰਧਤ ਹੈ। ਖਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ, ਜਵਾਲਾ ਰਾਮ ਨੇ 2013 ਵਿੱਚ ਇਹ ਜ਼ਮੀਨ ਖਰੀਦੀ ਸੀ, ਪਰ ਸਰਕਾਰੀ ਅਧਿਕਾਰੀ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕਰਕੇ ਇਸਨੂੰ ਵਿਵਾਦਪੂਰਨ ਬਣਾ ਰਹੇ ਹਨ।
Published on: Jan 22, 2026 12:53 PM IST
