88 ਸਾਲ ਦੀ ਉਮਰ ‘ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
ਇੰਦਰਜੀਤ ਸਿੰਘ ਸਿੱਧੂ ਕੋਲ ਮੋਬਾਈਲ ਫੋਨ ਨਹੀਂ ਹੈ ਅਤੇ ਉਹ ਮੀਡੀਆ 'ਤੇ ਆਉਣ ਤੋਂ ਵੀ ਬਚਦੇ ਹਨ। ਇੰਦਰਜੀਤ ਸਿੰਘ ਸਿੱਧੂ ਮੂਲ ਰੂਪ ਵਿੱਚ ਪੰਜਾਬ ਦੇ ਧੂਰੀ-ਸੰਗਰੂਰ ਦੇ ਪਿੰਡ ਬੁਗਰਾ ਦੇ ਰਹਿਣ ਵਾਲੇ ਹਨ। ਉਹ 1963 ਵਿੱਚ ਪੰਜਾਬ ਸੇਵਾ ਕਮਿਸ਼ਨ ਰਾਹੀਂ ਭਰਤੀ ਹੋਏ ਸਨ ਅਤੇ 1981 ਵਿੱਚ ਉਨ੍ਹਾਂ ਨੂੰ ਆਈਪੀਐਸ ਵਜੋਂ ਤਰੱਕੀ ਦਿੱਤੀ ਗਈ ਸੀ।
ਚੰਡੀਗੜ੍ਹ ਦੀ IAS/IPS ਸੋਸਾਇਟੀ ਵਿੱਚ ਰਹਿਣ ਵਾਲੇ 88 ਸਾਲਾ ਸੇਵਾਮੁਕਤ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੇ ਹਨ। ਕਾਰਨ ਇਹ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਇਕੱਲੇ ਆਪਣੀ ਸੋਸਾਇਟੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਫਾਈ ਕਰ ਰਹੇ ਹਨ। ਸਿੱਧੂ ਦਾ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸਨੂੰ ਐਤਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਗੌਰਵ ਗੋਇਲ ਨੇ ਸ਼ੂਟ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਲੋਕ ਹੁਣ ਉਨ੍ਹਾਂ ਲਈ ਸਿਵਲੀਅਨ ਪੁਰਸਕਾਰ ਦੀ ਮੰਗ ਕਰ ਰਹੇ ਹਨ।
