Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ ‘ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ ‘ਚ ਬਿਤਾਏ 18 ਦਿਨ
ਦੱਸ ਦੇਈਏ ਕਿ ਸ਼ੁਭਾਂਸ਼ੂ ਸ਼ੁਕਲਾ ਦਾ ਇਹ ਪੁਲਾੜ ਯਾਨ ਸੋਮਵਾਰ ਸ਼ਾਮ ਲਗਭਗ 4.45 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਅਨਡੌਕ ਹੋਇਆ ਸੀ। ਤਕਰੀਬਨ 23 ਘੰਟਿਆਂ ਦੇ ਸਫਰ ਤੋਂ ਬਾਅਦ ਹੁਣ ਸ਼ੁਭਾਸ਼ੂ ਦੇ ਨਾਲ ਗਏ ਉਨ੍ਹਾਂ ਤਿੰਨ ਹੋਰ ਸਾਥੀਆਂ ਦੀ ਸੁਰੱਖਿਅਤ ਵਾਪਸੀ ਹੋ ਗਈ ਹੈ।
ਭਾਰਤ ਦਾ ਬੇਟਾ ਸ਼ੁਭਾਂਸ਼ੂ ਸ਼ੁਕਲਾ 20 ਦਿਨ ਪੁਲਾੜ ਵਿੱਚ ਅਤੇ 18 ਦਿਨ ਪੁਲਾੜ ਸਟੇਸ਼ਨ ਤੇ ਬਿਤਾਉਣ ਤੋਂ ਬਾਅਦ ਅੱਜ ਧਰਤੀ ਤੇ ਵਾਪਸ ਆ ਗਿਆ ਹੈ। ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਦੇਸ਼ ਭਰ ਵਿੱਚ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ। ਸ਼ੁਭਾਂਸ਼ੂ ਸ਼ੁਕਲਾ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਡ੍ਰੈਗਨ ਪੁਲਾੜ ਯਾਨ ਕੈਪਸੂਲ ਨੇ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਕੈਲੀਫੋਰਨੀਆ ਦੇ ਸਮੁੰਦਰ ਵਿੱਚ ਸਪਲੈਸ਼ਡਾਉਨ ਕੀਤਾ।
Published on: Jul 15, 2025 04:09 PM IST