ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੁਹਾਲੀ ਬਹੁ- ਮਜ਼ਿੰਲਾ ਹਾਦਸੇ ਵਿੱਚ ਇੱਕ ਲੜਕੀ ਤੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਅਜੇ ਵੀ ਤਿੰਨ ਤੋਂ ਚਾਰ ਹੋਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਖਦਸ਼ੇ ਤਹਿਤ ਰਾਹਤ ਅਤੇ ਬਚਾਅ ਟੀਮ ਨੇ ਬੜੀ ਸਾਵਧਾਨੀ ਨਾਲ ਮਲਬਾ ਹਟਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਇਹ ਹਾਦਸਾ ਸ਼ਨੀਵਾਰ ਸ਼ਾਮ ਮੁਹਾਲੀ ਦੇ ਪਿੰਡ ਸੋਹਾਣਾ ਚ ਵਾਪਰਿਆ। ਇੱਥੇ ਛੇ ਮੰਜ਼ਿਲਾ ਇਮਾਰਤ ਦੇ ਨੇੜੇ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ।
ਮੁਹਾਲੀ ਵਿੱਚ ਇੱਕ ਇਮਾਰਤ ਡਿੱਗ ਗਈ। ਦਰਅਸਲ, ਇੱਥੇ ਬੇਸਮੈਂਟ ਵਿੱਚ ਖੁਦਾਈ ਚੱਲ ਰਹੀ ਸੀ। ਸਥਾਨਕ ਲੋਕਾਂ ਮੁਤਾਬਕ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਅਚਾਨਕ ਘਰ ਦੀ ਨੀਂਹ ਹੇਠੋਂ ਮਿੱਟੀ ਖਿਸਕਣ ਲੱਗੀ। ਇਸ ਕਾਰਨ ਇਸ ਛੇ ਮੰਜ਼ਿਲਾ ਇਮਾਰਤ ਦੀ ਨੀਂਹ ਹਿੱਲਣ ਲੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਦੀ ਇਕ ਲੜਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦਾ ਮਾਰਚ ‘ਚ ਵਿਆਹ ਹੋਣਾ ਸੀ। ਪਰ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਇਹ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਲੜਕੀ ਕਿਸੇ ਕੰਮ ਲਈ ਆਪਣੇ ਪੀਜੀ ਗਈ ਹੋਈ ਸੀ। ਉਸੇ ਸਮੇਂ ਇਮਾਰਤ ਦੇ ਹੇਠਾਂ ਲੜਕੀ ਦਾ ਮੰਗੇਤਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਵੀਡੀਓ ਦੇਖੋ