FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ

| Edited By: Kusum Chopra

| Dec 23, 2025 | 2:07 PM IST

ਇਹ ਫੈਸਲਾ ਛੇ ਮਹੀਨਿਆਂ ਦੇ ਸਫਲ ਟ੍ਰਾਇਲ ਤੋਂ ਬਾਅਦ ਲਿਆ ਗਿਆ ਹੈ। ਇਸ ਨਵੇਂ ਵਿਸਥਾਰ ਦੇ ਤਹਿਤ, FASTag ਧਾਰਕ ਹੁਣ ਪੈਟਰੋਲ ਪੰਪਾਂ, ਪਾਰਕਿੰਗ ਫੀਸਾਂ ਅਤੇ ਇਲੈਕਟ੍ਰਾਨਿਕ ਵਾਹਨ ਚਾਰਜਿੰਗ ਸਟੇਸ਼ਨਾਂ 'ਤੇ ਭੁਗਤਾਨ ਕਰਨ ਦੇ ਯੋਗ ਹੋਣਗੇ।

FASTag ਸਿਸਟਮ ਵਿੱਚ ਮਹੱਤਵਪੂਰਨ ਬਦਲਾਅ ਹੋਣ ਆ ਰਹੇ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ FASTag ਨੂੰ ਟੋਲ ਪਲਾਜ਼ਿਆਂ ਤੋਂ ਪਰੇ ਅਤੇ ਇੱਕ ਬਹੁ-ਮੰਤਵੀ ਡਿਜੀਟਲ ਵੌਲੇਟ ਤੱਕ ਵਿਕਸਿਤ ਕੀਤਾ ਜਾਵੇਗਾ। ਇਹ ਫੈਸਲਾ ਛੇ ਮਹੀਨਿਆਂ ਦੇ ਸਫਲ ਟ੍ਰਾਇਲ ਤੋਂ ਬਾਅਦ ਲਿਆ ਗਿਆ ਹੈ। ਇਸ ਨਵੇਂ ਵਿਸਥਾਰ ਦੇ ਤਹਿਤ, FASTag ਧਾਰਕ ਹੁਣ ਪੈਟਰੋਲ ਪੰਪਾਂ, ਪਾਰਕਿੰਗ ਫੀਸਾਂ ਅਤੇ ਇਲੈਕਟ੍ਰਾਨਿਕ ਵਾਹਨ ਚਾਰਜਿੰਗ ਸਟੇਸ਼ਨਾਂ ‘ਤੇ ਭੁਗਤਾਨ ਕਰਨ ਦੇ ਯੋਗ ਹੋਣਗੇ। ਕੁਝ ਥਾਵਾਂ ਤੇ ਵਾਹਨ ਰੱਖ-ਰਖਾਅ ਅਤੇ ਫੂਡ ਆਊਟਲੈਟਾਂ ਲਈ FASTag ਭੁਗਤਾਨ ਦੀ ਸਹੁਲਤਉਪਲਬਧ ਹੋਵੇਗੀ। ਇਸ ਕਦਮ ਦਾ ਉਦੇਸ਼ ਯਾਤਰਾ ਦੌਰਾਨ ਵੱਡੇ ਅਤੇ ਛੋਟੇ ਭੁਗਤਾਨਾਂ ਨੂੰ ਕੈਸ਼ਲੈਸ ਅਤੇ ਸੰਪਰਕ ਰਹਿਤ ਬਣਾਉਣਾ ਹੈ।

Published on: Dec 23, 2025 02:06 PM IST