ਫਰੀਦਕੋਟ ‘ਚ ਸਕੂਲੀ ਬੱਚਿਆਂ ਦੀ ਵੈਨ ਦਾ ਐਕਸੀਡੈਂਟ, 2 ਬੱਚੇ ਜਖ਼ਮੀ

| Edited By: Isha Sharma

| Nov 25, 2023 | 6:11 AM IST

24 ਘੰਟਿਆ ਅੰਦਰ ਫਰੀਦਕੋਟ ਵਿੱਚ ਸਕੂਲੀ ਬੱਚਿਆ ਦੇ ਵਾਹਨ ਨਾਲ ਇਹ ਦੂਜਾ ਹਾਦਸਾ ਹੋਇਆ ਹੈ। ਘਟਨਾਂ ਦਾ ਪਤਾ ਚਲਦੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਸੰਧੂ ਵੀ ਜਖਮੀਆਂ ਦਾ ਹਾਲ ਜਾਨਣ ਲਈ ਪਹੁੰਚੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਥੇ ਆ ਕੇ ਜਖਮੀਆ ਨਾਲ ਗੱਲਬਾਤ ਕੀਤੀ ਹੈ। ਜਦੋਂ ਡਰਾਇਵਰ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵੈਨ ਬੱਚਿਆ ਨੂੰ ਲੈ ਕੇ ਰੋਜ ਦੀ ਤਰਾਂ ਫਰੀਦਕੋਟ ਵੱਲ ਨੂੰ ਆ ਰਹੀ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਫਰੀਦਕੋਟ ਜਿਲ੍ਹੇ ਵਿੱਚ ਅੱਜ ਲਗਾਤਾਰ ਦੂਜੇ ਦਿਨ ਸਕੂਲੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਦਸੇ ਵਿੱਚ 2 ਸਕੂਲੀ ਬੱਚਿਆਂ ਸਮੇਤ 2 ਲੋਕਾਂ ਦੇ ਜਖਮੀਂ ਹੋਣਾ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਇੱਕ ਨਿੱਜੀ ਸਕੂਲ ਦੀ ਵੈਨ ਜੋ ਸਾਦਿਕ ਦੇ ਨਾਲ ਲੱਗਦੇ ਹੋਰ ਪਿੰਡਾਂ ਤੋਂ ਬੱਚਿਆਂ ਨੂੰ ਘਰ ਤੋਂ ਲੈ ਕੇ ਸਕੂਲ ਛੱਡਣ ਜਾ ਰਹੀ ਸੀ। ਸਾਹਮਣੇ ਤੋਂ ਆ ਰਹੇ ਇੱਕ ਕਾਰ ਅਤੇ ਮੋਟਰਸਾਇਕਲ ਨਾਲ ਟਕਰਾਅ ਕੇ ਪਲਟ ਗਈ। ਵੈਨ ਦੇ ਡਰਾਈਵਰ ਅਤੇ ਸੋਟਰਸਾਇਕਲ ਸਵਾਰ ਨੂੰ ਗੰਭੀਰ ਸੱਟਾਂ ਵੱਜੀਆਂ ਹਨ 2 ਬੱਚੇ ਵੀ ਜਖਮੀ ਹੋਏ ਹਨ। ਗਨੀਮਤ ਇਹ ਰਹੀ ਕਿ ਬਾਕੀ ਬੱਚਿਆਂ ਦਾ ਬਚਾਅ ਹੋ ਗਿਆ। ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
Published on: Nov 04, 2023 01:43 PM IST