ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
Jalandhar: ਗਰੀਬੀ ਕਾਰਨ ਪਿਤਾ ਨੇ ਜ਼ਹਿਰ ਦੇ ਕੇ ਆਪਣੀਆਂ ਹੀ ਤਿੰਨ ਮਾਸੂਮ ਬੇਟੀਆਂ ਦਾ ਕੀਤਾ ਕਤਲ

Jalandhar: ਗਰੀਬੀ ਕਾਰਨ ਪਿਤਾ ਨੇ ਜ਼ਹਿਰ ਦੇ ਕੇ ਆਪਣੀਆਂ ਹੀ ਤਿੰਨ ਮਾਸੂਮ ਬੇਟੀਆਂ ਦਾ ਕੀਤਾ ਕਤਲ

keerti-arora
Keerti | Published: 02 Oct 2023 18:10 PM

ਜਲੰਧਰ ਵਿੱਚ ਤਿੰਨ ਭੈਣਾ ਦੇ ਮਰਡਰ ਕੇਸ ਵਿੱਚ ਐੱਸਐੱਸਪੀ ਜਲੰਧਰ ਮੁਖਵਿੰਦਰ ਸਿੰਘ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਐੱਸਐੱਸਪੀ ਨੇ ਕਿਹਾ ਇਨ੍ਹਾਂ ਬੱਚੀਆਂ ਦਾ ਕਾਤਿਲ ਕੋਈ ਹੋਰ ਨਹੀਂ ਬਲਿਕ ਉਨ੍ਹਾਂ ਦਾ ਪਿਤਾ ਹੀ ਨਿਕਲਿਆ। ਪਿਤਾ ਨੇ ਹੀ ਗਰੀਬੀ ਦੇ ਕਾਰਨ ਆਪਣੀਆਂ ਤਿੰਨੇ ਬੇਟੀਆਂ ਨੂੰ ਝੋਨੇ ਵਿੱਚ ਪਾਉਣ ਵਾਲੀ ਜ਼ਹਿਰੀਲੀ ਦਵਾਈ ਪਿਲਾਕੇ ਮਾਰ ਦਿੱਤਾ। ਤੇ ਹੁੱਤਿਆ ਤੋਂ ਬਾਅਦ ਤਿੰਨਾਂ ਦੀ ਲਾਸ਼ ਇੱਕ ਟਰੰਕ ਵਿੱਚ ਬੰਦ ਕਰਕੇ ਘਰ ਦੇ ਬਾਹਰ ਰੱਖ ਦਿੱਤੀ।

ਜਲੰਧਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ……. ਜਿੱਥੇ ਗਰੀਬੀ ਤੋਂ ਤੰਗ ਮਾਪਿਆਂ ਵੱਲੋਂ ਆਪਣੀਆਂ ਤਿੰਨ ਧੀਆਂ ਨੂੰ ਜਹਿਰ ਦੇ ਮੌਤ ਦੇ ਘਾਟ ਉਤਾਰਿਆ ਅਤੇ ਲਾਸ਼ਾਂ ਨੂੰ ਟਰੰਕ ਚ ਸੁੱਟ ਦਿੱਤਾ …. ਪੁਲਿਸ ਨੇ ਇਸ ਮਾਮਲੇ ਚ ਮੁਲਜ਼ਮ ਮਾਪਿਆਂ ਨੂੰ ਗ੍ਰਿਫ਼ਤਾਰ ਨੂੰ ਕਾਬੂ ਕਰ ਲਿਆ ਹੈ….. ਅਤੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਵੀ ਕਬੂਲ ਲਿਆ ਹੈ।

ਜਾਣਕਾਰੀ ਅਨੁਸਾਰ ਇਹ ਟਰੰਕ ਉਸ ਥਾਂ ਤੇ ਪਿਆ ਸੀ…… ਜਿਸ ਥਾਂ ਤੋਂ ਇਹ ਕੁੜੀਆਂ ਗਾਇਬ ਹੋਈਆਂ ਸਨ……. ਜਦੋਂ ਟਰੰਕ ਖੋਲਕੇ ਦੇਖਿਆ ਤਾਂ ਲੋਕਾਂ ਦੇ ਹੋਸ਼ ਉਡ ਗਏ…. ਉਸ ਵਿੱਚ ਤਿੰਨੇ ਭੈਣਾਂ ਦੀਆਂ ਲਾਸ਼ਾਂ ਪਈਆਂ ਸਨ…… ਮ੍ਰਿਤਕ ਕੁੜੀਆਂ ਚੋਂ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਦੱਸੀ ਜਾ ਰਹੀ ਹੈ।

ਬੱਚਿਆਂ ਦੇ ਨਾ ਮਿਲਣ ਤੇ ਮਕਾਨ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਐਤਵਾਰ ਨੂੰ ਕੰਮ ਤੇ ਗਏ ਹੋਏ ਸਨ…… ਜਦੋਂ ਉਹ ਰਾਤ 8 ਵਜੇ ਘਰ ਵਾਪਸ ਆਏ ਤਾਂ ਲੜਕੀਆਂ ਨਹੀਂ ਮਿਲੀਆਂ……. ਸਾਰੀ ਰਾਤ ਇਨ੍ਹਾਂ ਦੀ ਭਾਲ ਕੀਤੀ…….. ਪਰ ਉਹ ਨਹੀਂ ਮਿਲੀਆਂ……. ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ…… ਪਰ ਸਥਾਨਕ ਵਾਸੀਆਂ ਨੇ ਇਲਜ਼ਾਮ ਲਗਾਏ ਹਨ ਕਿ ਮ੍ਰਿਤਕ ਕੁੜੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ……. ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀਆਂ ਹੀ ਧੀਆਂ ਦਾ ਕਤਲ ਕਰ ਦਿੱਤਾ…….। ਇਸ ਅਧਾਰ ਤੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਸਐਸਪੀ ਮੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਸੁਨੀਲ ਮੰਡਲ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਉਸ ਤੋਂ ਪੁੱਛਗਿੱਛ ਕੀਤੀ ਗਈ…… ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਅਤਿ ਗਰੀਬੀ ਕਾਰਨ ਲੜਕੀਆਂ ਦਾ ਕਤਲ ਕੀਤਾ ਹੈ…… ਮੁਲਜ਼ਮ ਨੇ ਦੱਸਿਆ ਕਿ ਘਰੇ ਖਾਣ ਨੂੰ ਕੁੱਝ ਨਾ ਹੋਣ ਦੇ ਕਾਰਨ ਬੱਚੇ ਬਾਹਰ ਡਿੱਗੀਆਂ ਖਾਣ-ਪੀਣ ਦੀਆਂ ਵਸਤੂਆਂ ਚੁੱਕ ਕੇ ਖਾ ਲੈਂਦੇ ਸਨ….. ਅਸੀਂ ਖੁਦ ਆਪਣੇ ਬੱਚਿਆਂ ਨੂੰ ਦੁਧ ਚ ਜਹਿਰ ਪਿਲਾਇਆ….. ਗਰੀਬੀ ਤੋਂ ਤੰਗ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।