ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Spam Call ਕਰਨ ਵਾਲਿਆਂ 'ਤੇ DoT ਦਾ ਸ਼ਿਕੰਜਾ,  1 ਤੋਂ 6 ਮਹੀਨਿਆਂ ਤੱਕ ਨਹੀਂ ਮਿਲੇਗਾ Sim Card

Spam Call ਕਰਨ ਵਾਲਿਆਂ ‘ਤੇ DoT ਦਾ ਸ਼ਿਕੰਜਾ, 1 ਤੋਂ 6 ਮਹੀਨਿਆਂ ਤੱਕ ਨਹੀਂ ਮਿਲੇਗਾ Sim Card

tv9-punjabi
TV9 Punjabi | Published: 14 Aug 2024 13:20 PM IST

ਤੁਸੀਂ ਆਏ ਦਿ ਸਪੈਮ ਕਾਲਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋਵੋਗੇ। ਤੁਸੀਂ ਸਪੈਮ ਕਾਲਾਂ ਨਾਲ ਸਬੰਧਤ ਘੁਟਾਲਿਆਂ ਬਾਰੇ ਵੀ ਚਿੰਤਤ ਹੋਵੋਗੇ। ਪਰ ਹੁਣ ਦੂਰਸੰਚਾਰ ਵਿਭਾਗ ਸਪੈਮ ਅਤੇ ਘਪਲੇ ਦੋਵਾਂ ਨੂੰ ਰੋਕਣ ਲਈ ਨਵੇਂ ਨਿਯਮ ਬਣਾ ਰਿਹਾ ਹੈ। ਹੁਣ ਸਰਕਾਰ ਜਲਦੀ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਵੇਗੀ।

ਅੱਜਕੱਲ੍ਹ, ਨਵੇਂ ਉਤਪਾਦ ਵੇਚਣ ਦੇ ਨਾਂ ‘ਤੇ ਸਪੈਮ ਅਤੇ ਘੁਟਾਲੇ ਦੀਆਂ ਕਾਲਾਂ ਬਹੁਤ ਵਧ ਗਈਆਂ ਹਨ। ਉਪਭੋਗਤਾਵਾਂ ਨੂੰ ਦਿਨ ਭਰ ਵੱਖ-ਵੱਖ ਨੰਬਰਾਂ ਤੋਂ ਕਈ ਅਣਜਾਣ ਫੋਨ ਕਾਲਾਂ ਆਉਂਦੀਆਂ ਹਨ ਅਤੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਟੈਲੀਕਾਮ ਵਿਭਾਗ ਬੇਨਿਯਮੀਆਂ ਕਰਨ ਵਾਲੇ ਸਿਮ ਧਾਰਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ। ਇਸ ਸੂਚੀ ਵਿੱਚ ਉਨ੍ਹਾਂ ਲੋਕਾਂ ਨੂੰ ਰੱਖਿਆ ਜਾਵੇਗਾ ਜੋ ਵੱਖ-ਵੱਖ ਉਤਪਾਦਾਂ ਨੂੰ ਵੇਚਣ ਲਈ ਕਾਲ ਕਰਦੇ ਹਨ ਅਤੇ ਵੱਖ-ਵੱਖ ਨੰਬਰਾਂ ਰਾਹੀਂ ਲੋਕਾਂ ਨੂੰ ਠੱਗਦੇ ਹਨ। ਇਸ ਸੂਚੀ ਵਿੱਚ ਸ਼ਾਮਲ ਲੋਕਾਂ ਨੂੰ 1 ਤੋਂ 6 ਮਹੀਨੇ ਤੱਕ ਸਿਮ ਕਾਰਡ ਨਹੀਂ ਮਿਲਣਗੇ। ਅਜਿਹੇ ਲੋਕ ਸੀਮਤ ਸਮੇਂ ਦੌਰਾਨ ਸਿਮ ਨਹੀਂ ਖਰੀਦ ਸਕਣਗੇ।