Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ
ਐਚਸੀਐਲ ਟੈਕ ਅਤੇ ਟੈਕ ਮਹਿੰਦਰਾ ਦੇ ਸ਼ੇਅਰ 2 ਫੀਸਦ ਤੋਂ ਵੱਧ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ, ਟਾਟਾ ਮੋਟਰਜ਼ ਅਤੇ ਅਡਾਨੀ ਪੋਰਟ ਦੇ ਸ਼ੇਅਰਾਂ ਵਿੱਚ ਵੀ ਇੱਕ ਫੀਸਦ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਸਾਰੇ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਤੇ 26 ਫੀਸਦ ਟੈਰਿਫ ਦਾ ਐਲਾਨ ਕੀਤਾ ਗਿਆ ਹੈ। ਜੋ ਕਿ ਦੁਨੀਆ ਦੇ 140 ਤੋਂ ਵੱਧ ਦੇਸ਼ਾਂ ਦਾ ਹੈ। ਐਮਕੇ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੇਸ਼ ਤੇ 25 ਫੀਸਦ ਟੈਰਿਫ ਲਗਾਇਆ ਜਾਂਦਾ ਹੈ, ਤਾਂ ਭਾਰਤ ਨੂੰ 31 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ।