“ਮੈਂ ਗਾਣੇ ਗਾਣਾ ਛੱਡ ਦਿਆਂਗਾ” ,ਤੇਲੰਗਾਨਾ ਸਰਕਾਰ ਦੇ ਨੋਟਿਸ ‘ਤੇ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ, “ਮੈਂ ਗਾਣੇ ਗਾਣਾ ਛੱਡ ਦਿਆਂਗਾ

| Edited By: Isha Sharma

Nov 18, 2024 | 5:39 PM IST

ਸ਼ਰਾਬ ਵਾਲੇ ਗੀਤਾਂ ਤੇ ਤੇਲੰਗਾਨਾ ਸਰਕਾਰ ਦੇ ਨੋਟਿਸ ਤੇ ਨਿਸ਼ਾਨਾ ਸਾਧਦੇ ਹੋਏ ਦਿਲਜੀਤ ਨੇ ਕਿਹਾ ਕਿ ਆਓ ਇੱਕ ਅੰਦੋਲਨ ਸ਼ੁਰੂ ਕਰੀਏ ਕਿ ਜੇਕਰ ਸਾਡੇ ਦੇਸ਼ ਦੇ ਸਾਰੇ ਸੂਬੇ ਆਪਣੇ ਆਪ ਨੂੰ ਡ੍ਰਾਈ ਸਟੇਟ ਘੋਸ਼ਿਤ ਕਰਦੇ ਹਨ ਤਾਂ ਅਗਲੇ ਦਿਨ ਤੋਂ ਮੈਂ ਕਦੇ ਵੀ ਸ਼ਰਾਬ ਨਹੀਂ ਗਾਉਣਾ ਬੰਦ ਕਰ ਦੇਵਾਂਗਾ। ਕੀ ਇਹ ਹੋ ਸਕਦਾ ਹੈ?ਵੱਡੀ ਆਮਦਨ ਹੈ, ਕਰੋਨਾ ਵਿੱਚ ਸਭ ਕੁਝ ਬੰਦ ਸੀ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਸਨ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਦਿਲੁਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਭਾਰਤ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ, ਲੰਡਨ ਅਤੇ ਹੋਰ ਕਈ ਥਾਵਾਂ ਤੇ ਕੰਸਰਟ ਕੀਤੇ, ਜਿਸ ਲਈ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ। ਹਾਲਾਂਕਿ ਭਾਰਤ ਚ ਇਹ ਟੂਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਾਇਕ ਦਿਲਜੀਤ ਵਿਵਾਦਾਂ ਚ ਘਿਰ ਗਏ ਸਨ। ਹੁਣ ਉਨ੍ਹਾਂ ਦੇ ਹਾਲ ਹੀ ਚ ਹੈਦਰਾਬਾਦ ਚ ਹੋਏ ਸ਼ੋਅ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਕੁਝ ਚੀਜ਼ਾਂ ਚ ਬਦਲਾਅ ਕਰਨ ਲਈ ਨੋਟਿਸ ਭੇਜਿਆ ਸੀ, ਜਿਸ ਤੇ ਗਾਇਕ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
Follow Us