ਅਟਾਰੀ-ਵਾਘਾ ਸਰਹੱਦ ਤੇ ਲੱਗੀ ਮਹਾਤਮਾ ਗਾਂਧੀ ਦਾ ਡਿਜੀਟਲ ਫੋਟੋ

Apr 29, 2023 | 3:11 PM

ਭਾਰਤ-ਪਾਕਿਸਤਾਨ ਦੀ ਅਟਾਰੀ-ਵਾਘਾ ਸਰਹੱਦ ਤੇ ਬੀਤੇ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ 10/8 ਦਾ ਡਿਜੀਟਲ ਪੋਰਟਰੇਟ ਲਗਾਇਆ ਗਿਆ। ਇਸ ਪੋਟਰੇਟ ਨੂੰ ਸਾਂਸਦ ਗੁਰਜੀਤ ਔਜਲਾ, ਡੀਆਈਜੀ ਨਰਿੰਦਰ ਭਾਰਘਵ, ਕਸਟਮ ਦੇ ਡਿਪਟੀ ਕਮਿਸ਼ਨਰ ਅਤੁਲ ਟਿਰਕੀ, ਬੀਐਸਐਫ ਦੇ ਅਧਿਕਾਰੀਆਂ ਅਤੇ ਫਿੱਕੀ ਫਲੋ ਸੰਸਥਾ ਨਾਲ ਜੁੜੀਆਂ ਮਹਿਲਾਵਾਂ ਦੀ ਮੌਜੂਦਗੀ ਵਿੱਚ ਲਗਾਇਆ ਗਿਆ।

ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਨੋਰਮਲ ਪੋਟਰੇਟ ਲੱਗਿਆ ਹੋਇਆ ਸੀ। ਪਰ ਇੱਕ ਵਾਰ ਵਾਤਾਵਰਨ ਪ੍ਰੇਮੀ ਹਰਪ੍ਰੀਤ ਸੰਧੂ ਪ੍ਰੇਡ ਦੇਖੱਣ ਆਏ ਅਤੇ ਉਨਾਂ ਨੇ ਡਿਜਿਟਲ ਪੋਟਰੇਟ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਸੰਧੂ ਨੇ ਇਸ ਪੇਟਿੰਗ ਨੂੰ ਤਿਆਰ ਕੀਤਾ

ਇਸ ਮੌਕੇ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਜਿਸ ਰਾਸ਼ਟਰਪਿਤਾ ਨੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ, ਉਨਾਂ ਲਈ ਅਸੀ ਕੁੱਝ ਕਰ ਪਾਏ ਇਹ ਸਾਡੇ ਲਈ ਮਾਨ ਦੀ ਗੱਲ੍ਹ ਹੈ। ਔਜਲਾ ਨੇ ਜਾਣਕਾਰੀ ਦਿੱਤੀ ਕਿ ਇਹ ਪੇਟਰੇਟ ਡਸਟ ਪ੍ਰੂਫ ਤੇ ਵਾਟਰ ਪ੍ਰੂਫ ਹੈ। ਤੇ ਇਹ ਪੇਟਰੇਟ 10 ਫੀਟ ਲੰਬਾ ਤੇ 8 ਫੀਟ ਚੋੜਾ ਹੈ।