ਰਾਮਦੇਵ ਦੇ ‘ਸ਼ਰਬਤ ਜਿਹਾਦ ਬਿਆਨ’ ‘ਤੇ ਦਿੱਲੀ ਹਾਈ ਕੋਰਟ ਨੇ ਕੀ ਕਿਹਾ?
ਹਾਈ ਕੋਰਟ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਵਕੀਲ ਪੇਸ਼ ਨਹੀਂ ਹੋਏ ਤਾਂ ਅਦਾਲਤ ਬਹੁਤ ਸਖ਼ਤ ਹੁਕਮ ਦੇਵੇਗੀ। ਇਸ ਤੋਂ ਪਹਿਲਾਂ, 3 ਅਪ੍ਰੈਲ ਨੂੰ, ਰਾਮਦੇਵ ਨੇ ਆਪਣੀ ਕੰਪਨੀ ਦੇ ਉਤਪਾਦ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਸ਼ਰਬਤ ਜਿਹਾਦ ਵਰਗੀ ਵਿਵਾਦਪੂਰਨ ਟਿੱਪਣੀ ਕੀਤੀ ਸੀ।
ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਸ਼ਰਬਤ ਜਿਹਾਦ ਤੇ ਦਿੱਤੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਮਦਰਦ ਦੇ ਰੂਹ ਅਫਜ਼ਾ ਵਿਰੁੱਧ ਬਾਬਾ ਰਾਮਦੇਵ ਦੀ ਸ਼ਰਬਤ ਜਿਹਾਦ ਟਿੱਪਣੀ ਤੇ ਅਦਾਲਤ ਨੇ ਕਿਹਾ ਕਿ ਇਹ ਅਦਾਲਤ ਦੇ ਜ਼ਮੀਰ ਨੂੰ ਝਕਝੋਰਦਾ ਹੈ, ਇਹ ਪੂਰੀ ਤਰ੍ਹਾਂ ਨਾ-ਕਾਬਿਲੇ-ਮੁਆਫੀ ਹੈ।