Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ ‘ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
ਡੈਡੀਕੇਟਡ ਫ੍ਰੇਟ ਕੋਰੀਡੋਰ ਦੇ ਰੇਲਵੇ ਪਟੜੀਆਂ ਨੂੰ ਉਡਾਉਣ ਦੀਆਂ ਕੋਸ਼ਿਸ਼ਾਂ, ਪਹਿਲਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਤੇ ਹੁਣ ਪਟਿਆਲਾ 'ਚ ਇਹ ਨਾ ਸਿਰਫ ਸੁਰੱਖਿਆ ਪ੍ਰਬੰਧਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ, ਸਗੋਂ ਇਹ ਸ਼ੱਕ ਵੀ ਵਧਾਉਂਦੀਆਂ ਹਨ ਕਿ ਕੋਰੀਡੋਰ ਸੱਚਮੁੱਚ ਅੱਤਵਾਦੀਆਂ ਦੇ ਘੇਰੇ 'ਚ ਆ ਗਿਆ ਹੈ।
Patiala Railway Line Explosion: ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ ਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੈਡੀਕੇਟਡ ਫ੍ਰੇਟ ਕੋਰੀਡੋਰ (DFCCI) ਦੀ ਰੇਲਵੇ ਲਾਈਨ ‘ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ। ਐਸਐਸਪੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਪਿਛਲੇ ਚਾਰ ਮਹੀਨਿਆਂ ‘ਚ ਦੂਜੀ ਵਾਰ ਹੈ ਜਦੋਂ ਕੋਰੀਡੋਰ ‘ਤੇ ਵਿਸਫੋਟ ਕਰਕੇ ਪਟੜੀਆਂ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਇਸ ਤੋਂ ਪਹਿਲਾਂ, 23 ਤੇ 24 ਜਨਵਰੀ ਦੀ ਦਰਮਿਆਨੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੇ ਨੇੜੇ ਇਸੇ ਕੋਰੀਡੋਰ ‘ਤੇ ਇੱਕ ਧਮਾਕਾ ਕੀਤਾ ਗਿਆ ਸੀ। ਅਜਿਹੇ ‘ਚ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਕੋਰੀਡੋਰ ਅੱਤਵਾਦੀਆਂ ਲਈ ਇੱਕ ਖਾਸ ਨਿਸ਼ਾਨਾ ਬਣ ਗਿਆ ਹੈ?
Published on: Apr 28, 2026 12:19 PM IST
Follow Us
