ਬਜਟ ਸੈਸ਼ਨ ਦੇ ਆਖਰੀ ਦਿਨ ਵਿਪੱਖ ਨੇ ਘੇਰੀ ਭਗਵੰਤ ਮਾਨ ਦੀ ਸਰਕਾਰ Punjabi news - TV9 Punjabi

Budget Session ਦੇ ਆਖਰੀ ਦਿਨ ਕਾਂਗਰਸ ਦਾ ਹੰਗਾਮਾ, ਕਾਨੂੰਨ-ਵਿਵਸਥਾ ‘ਤੇ ਸਰਕਾਰ ਨੂੰ ਘੇਰਿਆ

Published: 

22 Mar 2023 13:52 PM

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨਦੇ ਆਖਰੀ ਦਿਨ ਵੀ ਕਾਰਵਾਈ ਦੌਰਾਨ ਸਾਰੇ ਕਾਂਗਰਸੀ ਵਿਧਾਇਕ ਇਕੱਠੇ ਸਦਨ ਤੋਂ ਬਾਹਰ ਆ ਗਏ ਤੇ ਪੰਜਾਬ ਸਰਕਾਰ ਵਿਰੱਧ ਜਮਕੇ ਨਾਅਰੇਬਾਜੀ ਕੀਤੀ

Follow Us On

ਚੰਡੀਗੜ੍ਹ ਨਿਊਜ:ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ(Punjab Budget Session 2023) ਦੇ ਆਖਰੀ ਦਿਨ ਵੀ ਕਾਰਵਾਈ ਜਾਰੀ ਹੈ। ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ(Pratap Singh Bajwa) ਅਤੇ ਵਿਰੋਧੀ ਧਿਰ ਦੇ ਹੋਰ ਵਿਧਾਇਕ ਸਦਨ ​​ਦੀ ਕਾਰਵਾਈ ਵਿੱਚ ਸ਼ਾਮਲ ਹੋਏ। ਪਰ ਕੁਝ ਸਮੇਂ ਬਾਅਦ ਸਾਰੇ ਕਾਂਗਰਸੀ ਵਿਧਾਇਕ ਇਕੱਠੇ ਸਦਨ ਤੋਂ ਬਾਹਰ ਆ ਗਏ।

ਪ੍ਰਤਾਪ ਸਿੰਘ ਬਾਜਵਾ ਦੀ ਅਗੁਆਈ ਵਿੱਚ ਸਾਰੇ ਕਾਂਗਰੇਸੀ ‘ਸਪੀਕਰ ਸਾਹਿਬ ਮੁਰਦਾਬਾਦ’ ਦਾ ਨਾਅਰਾ ਲਾਉਂਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ ਤੇ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ “ਭਗਵੰਤ ਮਾਨ ਦੀ ਸਰਕਾਰ ਦੇ 1 ਸਾਲ ਦੇ ਅੰਦਰ ਪੰਜਾਬ ਵਿੱਚ ਹਰ ਚੇਹਰੇ ਤੇ ਡਰ ਸਾਫ ਦੇਖਿਆ ਜਾ ਸਕਦਾ ਹੈ, ਇਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਪੰਜਾਬ ਦਾ ਮਾਹੋਲ ਖਰਾਬ ਹੋ ਰਿਹਾ ਹੈ।”

ਹਾਈਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਲਾਈ ਫਟਕਾਰ ਦੇ ਮੁੱਦੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਾਫ ਤੌਰ ਤੇ ਸਰਕਾਰ ਦਾ ਫੇਲੀਅਰ ਹੈ ਜਿਸ ਕਰਕੇ 80 ਹਜਾਰ ਪੁਲਿਸ ਵਾਲੇ ਮਿਲ ਕੇ ਵੀ ਇੱਕ ਬੰਦੇ ਨੂੰ ਨਹੀਂ ਫੜ੍ਹ ਸਕੇ। ਉਨਾਂ ਕਿਹਾ ਕਿ ਇਹ ਸੋਚੀ-ਸਮਝੀ ਸਾਜਿਸ਼ ਸੀ ਕਿਊਂਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਸਿਆਸੀ ਲਾਹਾ ਲੈਣਾ ਚਾਹੁੰਦੀ ਸੀ ਅਤੇ ਪੰਜਾਬ ਸਰਕਾਰ ਜਲੰਧਰ ਲੋਕ ਸਭਾ ਤੋਣ ਦੌਰਾਨ ਆਪਣਾ ਫਾਇਦਾ ਦੇਖ ਰਹੀ ਸੀ, ਨਹੀਂ ਤਾਂ ਅਮ੍ਰਿਤਪਾਲ ਤੇ ਕਾਰਵਾਈ ਕਿਤੇ ਵੀ ਕੀਤੀ ਜਾ ਸਕਦੀ ਹੈ। ਬਾਜਵਾ ਨੇ ਕਿਹਾ ਕਿ ਅੱਜ ਹਰ ਸਰਵਿਸ ਇੰਟਰਨੈਟ ਨਾਲ ਜੁੜਿਆ ਹੋਇਆ ਹੈ ਅਤੇ ਸਰਕਾਰ ਇੰਟਰਨੈੱਟ ਹੀ ਬੰਦ ਕਰ ਦਿੱਤਾ।

Exit mobile version