ਸੀਐੱਮ ਮਾਨ ਨੇ ਧੂਰੀ ਹਲਕੇ ਚ 14 ਸੜਕਾਂ ਦਾ ਹੋਵੇਗਾ ਨਿਰਮਾਣ ਦਾ ਐਲਾਨ ਕੀਤਾ

Published: 12 May 2023 14:21 PM

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੂਸਾ-144 ਦੀ ਬਜਾਏ ਪੀਆਰ-126/127/129 ਦੀ ਬਿਜਾਈ ਕਰਨ ਦੀ ਸਿਫਾਰਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੂਸਾ ਦੀ ਫ਼ਸਲ 152 ਦਿਨਾਂ ਵਿੱਚ ਪੱਕ ਜਾਂਦੀ ਹੈ,ਇਸ ਦੇ ਨਾਲ-ਨਾਲ ਧੂਰੀ ਹਲਕੇ ਚ 14 ਸੜਕਾਂ ਦੇ ਨਿਰਮਾਣ ਦੀ ਵੀ ਗੱਲ੍ਹ ਕਹੀ ਤੇ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜਾ ਮੈਟੀਰੀਅਲ ਵਰਤੇਗਾ, ਉਸਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਭਰਨਾ ਪਵੇਗਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ(Jalandhar Bypoll) ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(CM Bhagwant Mann) ਬੀਤੇ ਦਿਨ ਸੰਗਰੂਰ ਪੁੱਜੇ। ਉਹ ਪਹਿਲੀ ਵਾਰ ਲੋਕ ਮਿਲਨੀ ਪ੍ਰੋਗਰਾਮ ਤਹਿਤ ਧੂਰੀ ਵਿੱਚ ਲੋਕਾਂ ਨੂੰ ਮਿਲੇ। ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਨੂੰ ਸਮੇਂ ਸਿਰ ਪਾਣੀ ਦੇਣ ਦੀ ਗੱਲ ਵੀ ਕਹੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ ਦਾ ਦੁਆਰ’ ਪ੍ਰੋਗਰਾਮ ਕਰਕੇ ਆਪਣੇ ਵਿਧਾਨ ਸਭਾ ਹਲਕੇ ਦੀ ਧੂਰੀ ‘ਤੇ ਪੈਂਦੇ ਸਮੂਹ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ | ਵਿਕਾਸ ਕਾਰਜਾਂ ਲਈ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕਾ ਧੂਰੀ ਤੋਂ ਕਰ ਰਹੇ ਹਾਂ ਅਤੇ ਇਸ ਨੂੰ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋ ਸਕੇ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੂਸਾ-144 ਦੀ ਬਜਾਏ ਪੀਆਰ-126/127/129 ਦੀ ਬਿਜਾਈ ਕਰਨ ਦੀ ਸਿਫਾਰਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੂਸਾ ਦੀ ਫ਼ਸਲ 152 ਦਿਨਾਂ ਵਿੱਚ ਪੱਕ ਜਾਂਦੀ ਹੈ, ਜਦੋਂ ਕਿ ਪੀਆਰ-126 ਆਪਣੇ ਤਣੇ ਸਮੇਤ ਸਿਰਫ਼ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਨਾਲ ਹੀ ਪਰਾਲੀ ਘੱਟ ਰਹਿੰਦੀ ਹੈ ਅਤੇ 2 ਮਹੀਨਿਆਂ ਦਾ ਸਮਾਂ ਵੀ ਬਚਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਪਾਣੀ ਅਤੇ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਨ੍ਹਾਂ ਫ਼ਸਲਾਂ ਦੇ ਭਾਅ ਘਟਾਏ ਗਏ ਸਨ, ਉਨ੍ਹਾਂ ਦਾ ਬਾਕੀ ਪੈਸਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ। ਉਨ੍ਹਾਂ ਪੰਜਾਬੀਆਂ ਨੂੰ ਹਰ ਮੁੱਦੇ ਤੇ ਧਰਨੇ ਨਾ ਦੇਣ ਦੀ ਅਪੀਲ ਕੀਤੀ।

ਇਸ ਦੇ ਨਾਲ-ਨਾਲ ਧੂਰੀ ਹਲਕੇ ਚ 14 ਸੜਕਾਂ ਦੇ ਨਿਰਮਾਣ ਦੀ ਵੀ ਗੱਲ੍ਹ ਕਹੀ ਤੇ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਬਣਾਉਣ ਲਈ ਮਾੜਾ ਮੈਟੀਰੀਅਲ ਵਰਤੇਗਾ, ਉਸਨੂੰ ਉਸਦੀਆਂ ਪੁਰਾਣੀਆਂ ਬਣਾਈਆਂ ਸੜਕਾਂ ਲਈ ਵੀ ਜ਼ੁਰਮਾਨਾ ਭਰਨਾ ਪਵੇਗਾ

Follow Us On