Loading video

Congress ਨੇਤਾ Pratap Singh Bajwa ਤੇ CM Bhagwant Mann ਦਾ ਕਰਾਰਾ ਹਮਲਾ, ਕੀਤਾ ਧੰਨਵਾਦ

Jul 22, 2023 | 6:03 PM

ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਬੰਧੀ ਪਾਰਟੀ ਹਾਈਕਮਾਂਡ ਨੂੰ ਪੱਤਰ ਵੀ ਲਿਖਿਆ ਹੈ।ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਮਨਜ਼ੂਰ ਨਹੀਂ ਹੈ।

ਪੰਜਾਬ ਕਾਂਗਰਸ INC ਦੇ ਆਪ ਨਾਲ ਗਠਜੋੜ ਨਾ ਕਰਨ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਦੇ ਪੰਜਾਬ ਵਿੱਚ ਆਪ ਨਾਲ ਗਠਜੋੜ ਨੂੰ ਮਣਾ ਕਰਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਲਾਂਛਣ ਦਾ ਜਵਾਬ ਸੀਐੱਮ ਮਾਨ ਨੇ ਬਹੁਤ ਤਗੜੇ ਤਰੀਕੇ ਨਾਲ ਦਿਤਾ ਹੈ। ਸੀਐੱਮ ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਜੀ ਬਹੁਤ ਵਧੀਆ ਕਿਹਾ ਕਿ ਉਹ ਵਿਰੋਧੀ ਧਿਰ ਵਿੱਚ ਹਨ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਰਹਿਣਗੇ।ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਕਾਂਗਰਸ ਹਮੇਸ਼ਾ ਇਸੇ ਤਰ੍ਹਾਂ ਵਿਰੋਧੀ ਧਿਰ ਵਿੱਚ ਬਣੀ ਰਹੇ।ਖੁੱਦ ਸੁਣੋਂ ਮਾਨ ਨੇ ਕੀ ਕਿਹਾ… ਅਸਲ ਵਿੱਚ ਕੌਮੀ ਪੱਧਰ ‘ਤੇ ਵਿਰੋਧੀ ਪਾਰਟੀਆਂ ਦੇ ‘INDIA’ ਗਠਜੋੜ ‘ਚ ਆਮ ਆਦਮੀ ਪਾਰਟੀ ਦਾ ਸਾਥ…ਪੰਜਾਬ ਕਾਂਗਰਸ ਦੇ ਆਗੂ ਪਸੰਦ ਨਹੀਂ ਕਰ ਰਹੇ ਹਨ। ਕਿਉਂਕਿ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਦੀ ਹੋਂਦ ਹੁਣ ਸੰਕਟ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਇਨ੍ਹਾਂ ਆਗੂਆਂ ਦੀ ਨਰਾਜ਼ਗੀ ਇੰਨੀ ਵੱਧ ਗਈ ਹੈ ਕਿ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਬੰਧੀ ਪਾਰਟੀ ਹਾਈਕਮਾਂਡ ਨੂੰ ਪੱਤਰ ਵੀ ਲਿਖਿਆ ਹੈ।ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਮਨਜ਼ੂਰ ਨਹੀਂ ਹੈ। ਦੱਸ ਦਈਏ ਕਿ ਆਪ ਨਾਲ ਗਠਜੋੜ ਨੂੰ ਲੈ ਕੇ ‘ਆਪ’ ਨੇਤਾ ਪਹਿਲਾਂ ਹੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਚੁੱਕੇ ਹਨ। ਅਸਲ ਵਿੱਚ ਭਾਰਤ ਦੇ ਰੂਪ ਵਿੱਚ ਕੌਮੀ ਪੱਧਰ ਤੇ ਵਿਰੋਧੀ ਗੱਠਜੋੜ ਨੂੰ ਨਾਲ ਲੈ ਕੇ ਚੱਲਣਾ ਕਾਂਗਰਸ ਦੀ ਮਜਬੂਰੀ ਹੈ ਅਤੇ ਉਹ ਇਸ ਗੱਠਜੋੜ ਵਿੱਚ ਆਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।ਕਿਊਂਕੀ ਕਾਂਗਰਸ ਦਾ ਵਜੂਦ ਬਿਨਾਂ ਗਠਜੋੜ ਫਿੱਕਾ ਹੁੰਦਾ ਪ੍ਰਤੀਤ ਹੋ ਰਿਹਾ ਹੈ। ਸਾਖ ਬਚਾਏ ਰੱਖਣ ਲਈ ਪੰਜਾਬ ਕਾਂਗਰਸ ਕਦੋਂ ਹੱਠ ਛੱਡਦੀ ਹੈ ਇਹ ਦੇਖਣਾ ਕਾਫੀ ਦਿਲਚਸਪ ਹੋਏਗਾ ਕਿਊਂਕੀ ਸ਼ਾਇਦ ਹੀ ਕਾਂਗਰਸ ਦਾ ਵਜੂਦ ਬੱਚ ਪਾਏ