Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
ਐਸੋਸੀਏਸ਼ਨ ਨੇ ਕਿਹਾ ਹੈ ਕਿ ਔਨਲਾਈਨ ਦਵਾਈ ਵਿਕਰੀ ਉਨ੍ਹਾਂ ਦੇ ਕਾਰੋਬਾਰ 'ਤੇ ਨਕਾਰਾਤਮਕ ਪ੍ਰਭਾਵ ਪਾ ਰਹੀ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਦਵਾਈਆਂ ਦੀ ਔਨਲਾਈਨ ਵਿਕਰੀ 'ਤੇ ਪਾਬੰਦੀ ਲਗਾਏ। ਦਵਾਈ ਵਿਕਰੇਤਾਵਾਂ ਨੇ ਅੱਗੇ ਮੰਗ ਕੀਤੀ ਹੈ ਕਿ ਸਰਕਾਰ ਦਵਾਈਆਂ ਦੀ ਔਨਲਾਈਨ ਵਿਕਰੀ ਬਾਰੇ ਸਪੱਸ਼ਟ ਕਾਨੂੰਨ ਬਣਾਏ।
ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ (AIOCD) ਨੇ ਦਵਾਈਆਂ ਦੀ ਔਨਲਾਈਨ ਵਿਕਰੀ ਤੇ ਕਥਿਤ ਰੈਗੂਲੇਟਰੀ ਉਲੰਘਣਾਵਾਂ ਦੇ ਵਿਰੋਧ ‘ਚ ਅੱਜ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦੇ ਨਤੀਜੇ ਵਜੋਂ, ਦੇਸ਼ ਭਰ ਦੇ ਸਾਰੇ ਮੈਡੀਕਲ ਸਟੋਰ 24 ਘੰਟੇ ਬੰਦ ਰਹਿਣਗੇ। ਹਾਲਾਂਕਿ, ਐਮਰਜੈਂਸੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਦੇਸ਼ ਭਰ ਦੇ 12.5 ਲੱਖ ਦਵਾਈ ਵਿਕਰੇਤਾ ਬੰਦ ‘ਚ ਹਿੱਸਾ ਲੈ ਰਹੇ ਹਨ। ਅਸਲ ‘ਚ, AIOCD ਨੇ ਔਨਲਾਈਨ ਦਵਾਈ ਵਿਕਰੀ ਦੀ ਵੈਧਤਾ ਤੇ ਸੰਬੰਧਿਤ ਰੈਗੂਲੇਟਰੀ ਨਿਯਮਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ।
Loading...
Unable to load recommendations.
Follow Us
