Channi Video: ਪੰਜਾਬ ਕਾਂਗਰਸ ‘ਚ ਚੰਨੀ ਕਰਨਗੇ ਖੇਡ…ਰਾਜਾ ਵੜਿੰਗ ਦੇ ਕਮਜੋਰ ਪੈਂਦਿਆਂ ਹੀ ਸੰਭਾਲਿਆ ਮੋਰਚਾ
'ਚੰਨੀ ਕਰਦਾ ਮਸਲੇ ਹੱਲ' ਸੀਰੀਜ਼ ਦੇ ਪਹਿਲੇ ਐਪੀਸੋਡ 'ਚ ਚੰਨੀ ਆਪਣੇ ਮੁੱਖ ਮੰਤਰੀ ਰਹਿੰਦੇ ਹੋਏ ਲੋਕ ਹਿੱਤ 'ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਉਹ ਇਸ 'ਚ ਵਲੋਗਰ ਦੇ ਨਾਲ-ਨਾਲ ਜਨ ਨੇਤਾ ਵਾਂਗ ਵੀਡੀਓ ਨੂੰ ਲੋਕਾਂ ਅੱਗੇ ਪ੍ਰਜੈਂਟ ਕਰ ਰਹੇ ਹਨ।
Charanjit Singh Channi Series Launch: ਤਰਨਤਾਰਨ ਜ਼ਿਮਨੀ ਚੋਣ ‘ਚ ਕਾਂਗਰਸ ਦੇ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵਾਲਾਂ ਦੇ ਘੇਰੇ ‘ਚ ਹਨ। ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਅਹੁਦੇ ‘ਤੇ ਸਵਾਲ ਉੱਠਣ ਲੱਗੇ ਹਨ। ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਤਾਂ ਪਹਿਲਾਂ ਹੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਖੁਲ੍ਹ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ‘ਚੰਨੀ ਕਰਦਾ ਮਸਲੇ ਹੱਲ’ ਦੇ ਨਾਮ ਤੋਂ ਇੱਕ ਸੀਰੀਜ਼ ਲਾਂਚ ਕੀਤੀ ਹੈ। ਉਨ੍ਹਾਂ ਦੀ ਇਸ ਸੀਰੀਜ਼ ਦਾ ਪਹਿਲਾ ਐਪੀਸੋਡ ਉਨ੍ਹਾਂ ਦੇ ਯੂਟਿਊਬ ਚੈਨਲ ਚਰਨਜੀਤ ਸਿੰਘ ਚੰਨੀ ‘ਤੇ ਲਾਂਚ ਕੀਤਾ ਗਿਆ। ਵੇਖੋ…ਉਨ੍ਹਾਂ ਨੇ ਕੀ-ਕੀ ਦਾਅਵੇ ਕੀਤੇ ਹਨ।
Published on: Nov 20, 2025 05:58 PM IST
