Chandigarh Nagar Nigam ‘ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ ‘ਤੇ ਖਿੜ੍ਹਿਆ ‘ਕਮਲ’

| Edited By: Kusum Chopra

| Jan 29, 2026 | 1:38 PM IST

5 ਕੌਂਸਲਰਾਂ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀਰਵਾਰ ਨੂੰ ਮੇਅਰ ਦੀ ਚੋਣ ਲਈ ਆਪਣੀਆਂ ਵੋਟਾਂ ਪਾਈਆਂ। ਇਸ ਵਾਰ ਗੁਪਤ ਵੋਟਿੰਗ ਦੀ ਬਜਾਏ ਓਪਨ ਵੋਟਿੰਗ ਕਰਵਾਈ ਗਈ, ਜਿਸ 'ਚ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਆਪਣੀਆਂ ਵੋਟਾਂ ਪਾਈਆਂ। ਭਾਜਪਾ ਦੇ ਸੌਰਭ ਜੋਸ਼ੀ ਨੂੰ ਚੋਣ ਵਿੱਚ 18 ਵੋਟਾਂ ਮਿਲੀਆਂ, ਕਾਂਗਰਸ ਉਮੀਦਵਾਰ ਨੂੰ 7 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 11 ਵੋਟਾਂ ਮਿਲੀਆਂ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਸਮਰਥਨ 'ਚ ਵੋਟ ਪਾਈ।

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ , ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਇੱਕ ਪਾਸੜ ਮੁਕਾਬਲੇ ‘ਚ ਜਿੱਤ ਲਈ। ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੇ ਅੰਤ ਤੱਕ ਆਪਣੇ ਉਮੀਦਵਾਰ ਵਾਪਸ ਨਹੀਂ ਲਏ, ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ ਤੇ ਚੋਣ ਜਿੱਤ ਗਈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ। ਸੌਰਭ ਪੰਜਾਬ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਦੇ ਭਰਾ ਹਨ। ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ ਹਨ ਜਦਕਿ ਸੁਮਨ ਦੇਵੀ ਨੇ ਡਿਪਟੀ ਮੇਅਰ ਚੁਣੇ ਗਏ ਹਨ। ਕਿਸਨੂੰ ਕਿਵੇਂ ਮਿਲੀ ਜਿੱਤ ਅਤੇ ਕਿੰਨੀਆਂ ਪਈਆਂ ਵੋਟਾਂ…ਜਾਣਨ ਲਈ ਵੇਖੋ ਵੀਡੀਓ

Published on: Jan 29, 2026 01:37 PM IST