ਜਲੰਧਰ ‘ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ

| Edited By: Kusum Chopra

Nov 17, 2026 | 4:33 PM IST

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਜਾਂ ਤਿਉਹਾਰ ਦੇ ਖ਼ਿਲਾਫ਼ ਨਹੀਂ ਹਨ। ਛੱਠ ਪੂਜਾ ਇੱਕ ਧਾਰਮਿਕ ਤਿਉਹਾਰ ਹੈ ਤੇ ਹਰ ਵਿਅਕਤੀ ਨੂੰ ਆਪਣਾ ਧਰਮ ਮਨਾਉਣ ਦਾ ਅਧਿਕਾਰ ਹੈ, ਪਰ ਧਾਰਮਿਕ ਸਮਾਗਮ ਤੋਂ ਬਾਅਦ ਜਨਤਕ ਥਾਵਾਂ ਦੀ ਸਫ਼ਾਈ ਤੇ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਜਲੰਧਰ ‘ਚ ਛੱਠ ਪੂਜਾ ਦੇ ਸਮਾਗਮ ਤੋਂ ਬਾਅਦ ਕਪੂਰਥਲਾ ਨਹਿਰ ਦੀ ਸਫ਼ਾਈ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਭਖ ਗਿਆ ਹੈ। ਇਸ ਨੂੰ ਲੈ ਕੇ ਅੱਜ ਸਥਾਨਕ ਪੰਜਾਬੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਹਿਰ ‘ਚ ਗੰਦਗੀ ਫੈਲਾਉਣ ਤੇ ਸੁਰੱਖਿਆ ਲਈ ਲਗਾਈ ਗਈ ਫੈਂਸਿੰਗ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲਗਾਏ। ਵੇਖੋ ਵੀਡੀਓ…

Loading...
Unable to load recommendations.
Follow Us