7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
ਇਸ ਮਾਮਲੇ ਚ, ਪੁਲਿਸ ਨੇ ਮੁੱਖ ਦੋਸ਼ੀ ਮਾਂ ਸੁਖਦਰਸ਼ਨ ਕੌਰ ਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਤੇ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਰਪ੍ਰੀਤ ਵਿਰੁੱਧ ਲੁੱਕ ਆਊਟ ਸਰਕੂਲਰ (ਇਹ ਇੱਕ ਕਾਨੂੰਨੀ ਕਾਰਵਾਈ ਹੈ ਜਿਸ ਚ ਇੱਕ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਖਾਸ ਕਰਕੇ ਜਦੋਂ ਉਹ ਕਾਨੂੰਨੀ ਜਾਂਚ ਅਧੀਨ ਹੋਵੇ) ਜਾਰੀ ਕੀਤਾ ਹੈ।
ਪੰਜਾਬ ਦੇ ਲੁਧਿਆਣਾ ਦੇ ਖੰਨਾ ਚ ਰਹਿਣ ਵਾਲੇ ਮਾਂ-ਧੀ ਨੇ 7 ਨੌਜਵਾਨਾਂ ਨੂੰ ਵਿਆਹ ਤੇ ਕੈਨੇਡਾ ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਲਗਭਗ 1.5 ਕਰੋੜ ਰੁਪਏ ਠੱਗ ਲਏ। ਕੈਨੇਡਾ ਚ ਰਹਿਣ ਵਾਲੀ ਇੱਕ ਔਰਤ ਦੀ ਧੀ ਹਰਪ੍ਰੀਤ ਉਰਫ਼ ਹੈਰੀ, ਵੀਡੀਓ ਕਾਲਾਂ ਤੇ ਫੋਟੋਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਮੰਗਣੀ ਕਰਵਾਉਂਦੀ ਸੀ। ਇਸ ਤੋਂ ਬਾਅਦ, ਉਸ ਦੀ ਮਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ ਕਿ ਉਹ ਗਰੀਬ ਤੇ ਬੇਸਹਾਰਾ ਹੈ। ਵਿਆਹ ਅਤੇ ਕੈਨੇਡਾ ਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸ ਦੇ ਜਾਲ ਚ ਫਸ ਜਾਂਦੇ ਸਨ।
