ਸਮਰਾਲਾ ਦੀਆਂ ਸੜਕਾਂ ਦਾ ਕੈਬਿਨੇਟ ਮੰਤਰੀ ਹਰਭਜਨ ETO ਨੇ ਰੱਖਿਆ ਨੀਂਹ ਪੱਥਰ
ਮਾਛੀਵਾਡ਼ਾ ਦਾ ਇੰਮਪਰੂਵਮੈਂਟ ਟਰੱਸਟ ਜੋ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਹੋਂਦ ਵਿਚ ਆਇਆ ਸੀ ਅਤੇ ਆਪ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਇਸ ਨੂੰ ਭੰਗ ਕਰ ਦਿੱਤਾ ਸੀ ਪਰ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਆਉਣ ਨਾਲ ਫਿਰ ਚਰਚਾ ਵਿਚ ਆ ਗਿਆ ਹੈ।
ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਅੱਜ ਹਲਕਾ ਸਮਰਾਲਾ ਦੀਆਂ ਪ੍ਰਮੁੱਖ ਸਡ਼ਕਾਂ ਮਾਛੀਵਾਡ਼ਾ ਤੋਂ ਪਵਾਤ ਪੁਲ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਝਾਡ਼ ਸਾਹਿਬ ਤੋਂ ਸਮਰਾਲਾ ਤੱਕ 12 ਕਰੋਡ਼ ਦੀ ਲਾਗਤ ਨਾਲ ਬਣਨ ਵਾਲੀਆਂ 2 ਸਡ਼ਕਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਬੱਸ ਸਟੈਂਡ ਨੇਡ਼੍ਹੇ ਇਸ ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਮਾਛੀਵਾਡ਼ਾ ਨੂੰ ਜੋਡ਼ਦੀ ਕਰੀਬ 9.35 ਕਿਲੋਮੀਟਰ ਲੰਬੀ ਸਡ਼ਕ ਜਿਸ ਤੇ ਕਰੀਬ 5.15 ਕਰੋਡ਼ ਰੁਪਏ ਖਰਚ ਆਉਣਗੇ ਜਦਕਿ ਇਤਿਹਾਸਕ ਗੁਰਦੁਆਰਾ ਝਾਡ਼ ਸਾਹਿਬ ਤੋਂ ਸਮਰਾਲਾ ਤੱਕ ਕਰੀਬ 12.47 ਕਿਲੋਮੀਟਰ ਲੰਬੀ ਸਡ਼ਕ ਤੇ ਕਰੀਬ 6.77 ਕਰੋਡ਼ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਦੋਵੇਂ ਹੀ ਸਡ਼ਕਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦੋਵੇਂ ਧਾਰਮਿਕ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹਨ।
Published on: Aug 22, 2023 04:59 PM