ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Punjab News: Police ਮੁਲਾਜ਼ਮਾਂ ਤੋਂ BSF ਨੇ ਫੜੀ ਨਸ਼ੇ ਦੀ ਖੇਪ, Punjab Police ਦਾ ਜਵਾਬ  ਬਰਾਮਦਗੀ ਲਈ ਗਏ ਅਫ਼ਸਰ

Punjab News: Police ਮੁਲਾਜ਼ਮਾਂ ਤੋਂ BSF ਨੇ ਫੜੀ ਨਸ਼ੇ ਦੀ ਖੇਪ, Punjab Police ਦਾ ਜਵਾਬ ਬਰਾਮਦਗੀ ਲਈ ਗਏ ਅਫ਼ਸਰ

keerti-arora
Keerti | Published: 15 Sep 2023 17:33 PM

ਪੰਜਾਬ ਵਿੱਚ ਅਕਸਰ ਦੀ ਨਸ਼ੇ ਦੀ ਖੇਪ ਫੜੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ ਕੋਲ ਬੀ.ਐਸ.ਐਫ ਨੇ ਨਾਕਾ ਲਗਾਇਆ ਹੋਇਆ ਸੀ। ਜਿਥੇ ਬੀਐਸਐਫ ਨੇ ਪੁਲਿਸ ਮੁਲਾਜ਼ਮਾਂ ਦੀ ਕਾਰ ਵਿੱਚ ਛੁਪਾ ਕੇ ਰੱਖੀ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਸਥਾਨਕ ਲੋਕਾਂ ਨੇ ਬੀਐਸਐਫ ਨੂੰ ਸੂਚਨਾ ਦਿੱਤੀ ਕਿ ਦੋ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਹੈ। ਉਹ ਆਪਣੀ ਕਾਰ ਦੇ ਬੋਨਟ ਕੋਲ ਹੈਰੋਇਨ ਦੀ ਖੇਪ ਲੁਕਾ ਕੇ ਫਰਾਰ ਹੋਣ ਦੀ ਫਿਰਾਕ ਵਿੱਚ ਹਨ। ਜਿਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨ ਹਰਕਤ ਚ ਆਏ ਅਤੇ ਜੱਲੋ ਨੇੜੇ ਨਾਕਾ ਲਗਾ ਕੇ ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ।
ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਮਲਕੀਤ ਸਿੰਘ ਕਾਲੀ ਨੂੰ ਪਾਕਿਸਤਾਨ ਤੋਂ ਆਈ ਵੱਡੀ ਖੇਪ ਨਾਲ ਫੜਿਆ ਸੀ। ਪਰ ਇਸ ਵਾਰ ਲੋਕਾਂ ਨੂੰ ਦੋ ਪੁਲਿਸ ਮੁਲਾਜ਼ਮ ਮਿਲੇ ਜੋ ਆਪਣੀ ਕਾਰ ਵਿੱਚ ਹੈਰੋਇਨ ਦੀ ਖੇਪ ਲੁਕ-ਛਿਪ ਕੇ ਲੈ ਜਾ ਰਹੇ ਸਨ। ਬੀਐਸਐਫ ਦੇ ਫੌਜੀਆਂ ਨੇ ਉਨ੍ਹਾਂ ਨੂੰ ਫੜ ਕੇ ਉੱਚ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਬੀਐਸਐਫ ਅਧਿਕਾਰੀ ਦੋਵਾਂ ਨੂੰ ਫੜ ਕੇ ਆਪਣੀ ਚੌਕੀ ਤੇ ਲੈ ਗਏ।
ਪੰਜਾਬ ਪੁਲਿਸ ਵਿਭਾਗ ਨੇ ਟਵੀਟ ਕਰ ਇਸ ਮਾਮਲੇ ਬਾਰੇ ਵੱਡਾ ਖੁਲਾਸਾ ਕੀਤਾ ਹੈ ਕ ਦੋਵੇਂ ਮੁਲਾਜ਼ਮ ਹੈਰੋਇਨ ਨੂੰ ਬਰਾਮਦ ਕਰਨ ਗਏ ਸਨ।