ਪਹਿਲਵਾਨਾਂ ਦੇ ਸਮਰਥਨ ਲਈ ਰਵਾਨਾ ਹੋਇਆ BKU ਦਾ ਜੱਥਾ, ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ
ਪਿਛਲੇ 20 ਦਿਨਾਂ ਤੋਂ ਲਗਾਤਾਰ ਜੰਤਰ ਮੰਤਰ ਦਿੱਲੀ ਵਿਖੇ ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ, ਜੋਂ ਅੱਜ ਇਨਸਾਫ਼ ਲੈਣ ਲਈ ਕੇਂਦਰ ਸਰਕਾਰ ਅਤੇ ਬ੍ਰਿਜ ਭੂਸ਼ਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਉਨਾਂ ਲਈ ਅੱਜ ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਇੱਕਠ ਦਿੱਲੀ ਲਈ ਰਵਾਨਾ ਹੋਇਆ।
ਪਿਛਲੇ 20 ਦਿਨਾਂ ਤੋਂ ਲਗਾਤਾਰ ਜੰਤਰ ਮੰਤਰ(Jantar-Mantar) ਦਿੱਲੀ ਵਿਖੇ ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ, ਜੋਂ ਅੱਜ ਇਨਸਾਫ਼ ਲੈਣ ਲਈ ਕੇਂਦਰ ਸਰਕਾਰ ਅਤੇ ਬ੍ਰਿਜ ਭੂਸ਼ਨ(Brij Bhushan) ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਉਨਾਂ ਲਈ ਅੱਜ ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ(BKU) ਵੱਲੋਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਇੱਕਠ ਦਿੱਲੀ ਲਈ ਰਵਾਨਾ ਹੋਇਆ।ਮੀਡੀਆ ਨਾਲ ਗੱਲ ਕਰਦਿਆਂ ਪ੍ਰਦਸ਼ਨ ਕਰਨ ਜਾ ਰਹੀਆਂ ਔਰਤਾਂ ਨੇ ਆਰੋਪ ਲਾਉਂਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਅਜਾਦ ਵੱਲੋ ਦਿੱਲੀ ਜੰਤਰ-ਮੰਤਰ ਪਹਲਵਾਨ ਉਦਯੋਗ ਧਰਨਾ ਲੱਗਾ ਹੋਇਆ ਉਸ ਦੀ ਹਮਾਇਤ ਵਿੱਚ ਜਾ ਰਿਹੇ ਹਾਂ ਕਿਉਂਕਿ ਜਦੋਂ ਕੁੜੀਆਂ ਆਪਣੇ ਦੇਸ਼ ਲਈ ਖੇਡਣ ਜਾਂਦੀਆਂ ਹਨ ਤਾਂ ਉਹਨਾਂ ਦਾ ਸ਼ੋਸਣ ਕੀਤਾ ਜਾਂਦਾ ਹੈ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਜੋਂ ਕਿ ਬੀਜੇਪੀ(BJP) ਸਰਕਾਰ ‘ਚ ਮੰਤਰੀ ਵੀ ਹੈ ਉਸ ਵੱਲੋਂ ਕੂੜੀਆਂ ਨਾਲ ਗਲਤ ਵਤੀਰਾ ਕੀਤਾ ਗਿਆ ਹੈ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਰਕਾਰ ਉਸਨੂੰ ਹੱਲਾਸ਼ੇਰੀ ਦੇ ਰਹੀ ਹੈ ਕਿਸਾਨ ਯੂਨੀਅਨ ਵੱਲੋਂ ਪਹਿਲਾਂ ਵੀ ਮੋਦੀ ਸਰਕਾਰ ਦੀ ਹੈਂਕੜ ਭੰਨਣ ਜੇਕਰ ਕੇਂਦਰ ਸਰਕਾਰ ਇਸ ਕੋਸ਼ਿਸ਼ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਵੱਡੇ ਸੰਘਰਸ਼ ਕੇਂਦਰ ਸਰਕਾਰ ਖਿਲਾਫ ਲਗਾਏ ਜਾਣਗੇ
ਉਥੇ ਮੀਡੀਆ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੇ ਕਿਹਾ ਕਿ ਦਿੱਲੀ ਜੰਤਰ ਮੰਤਰ ਤੇ ਮਹਿਲਾਵਾਂ ਨੂੰ ਇਨਸਾਫ ਦਿਵਾਉਣ ਦੇ ਲਈ ਜਿੱਥੇ ਹਰ ਵਰਗ ਪਹਿਲਵਾਨ ਕੁੜੀਆਂ ਦੇ ਨਾਲ ਹੈ ਉਥੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਡਟਕੇ ਉਹਨਾਂ ਨਾਲ ਖੜੀ ਹੈ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਵੱਲੋਂ ਮੈਡਲ ਜਿੱਤਣ ਵਾਲੀਆਂ ਕੁੜੀਆਂ ਦੇ ਨਾਲ ਬੱਤਮਿਜੀ ਕੀਤੀ ਜਾਂਦੀ ਹੈ ਜਿਸ ਨਾਲ ਅਜਿਹੀ ਘਟਨਾ ਨਾਲ ਸਾਡੇ ਭਾਰਤ ਨੂੰ ਸਰਮ ਸਾਰ ਕੀਤਾ ਉਸ ਨੂੰ ਸਜ਼ਾ ਦੇਣ ਦੀ ਬਜਾਏ ਕੇਂਦਰ ਸਰਕਾਰ ਚੁੱਪ ਕਰਕੇ ਬੈਠ ਗਈ ਲੇਕਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਚੁੱਪ ਨਹੀਂ ਬੈਠੇਗੀ