ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ
ਵੀਰਵਾਰ ਨੂੰ ਬੀਜੇਪੀ ਨੇ ਅਜਨਾਲਾ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ।ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰਾਂ ਨੇ ਵੱਡਾ ਪ੍ਰਦਰਸ਼ਨ ਕੀਤਾ ਤੇ ਵਿਧਾਨਸਭਾ ਦਾ ਘੇਰਾਓ ਕਰਨ ਲਈ ਮਾਰਚ ਕੱਢਿਆ। ਬੀਜੇਪੀ ਵਰਕਰਾਂ ਨੇ ‘ਆਪ’ ਸਰਕਾਰ ਦੇ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਲਈ ‘ਆਪ’ ਨੂੰ ਜਿੱਮੇਦਾਰ ਠਹਿਰਾਇਆ। ਪੰਜਾਬ ਤੋਂ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਜਨਾਲਾ ਕਾਂਡ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਬਦਤਰ ਹੁੰਦੀ ਹਾਲਾਤ ਲਈ ਮੌਜੂਦਾ ਸਰਕਾਰ ਨੂੰ ਜਿੱਮੇਦਾਰ ਠਹਿਰਾਇਆ। ਉੱਧਰ ਬੀਜੇਪੀਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਵਿਧਾਨਸਭਾ ਦਾ ਘਿਰਾਓ ਕਰਕੇ ਅਜਨਾਲਾ ਕਾਂਡ ਤੇ ਕਾਰਵਾਈ ਲਈ ਮੰਗ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਬੀਜੇਪੀ ਨੂੰ ਵਿਧਾਨਸਭਾ ਤੱਕ ਪਹੁੰਚਨ ਤੋਂ ਰੋਕਣ ਲਈ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਅਤੇ ਨਾਲ ਹੀ ਚੰਡੀਗੜ੍ਹ ਚ ਸਰਕਾਰ ਵੱਲੋਂ ਧਾਰਾ 144 ਵੀ ਲਾਈ ਗਈ। ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ ਦੇ ਪਾਣੀ ਦੀਆਂ ਬੋਛਾਰਾਂ ਦਾ ਵੀ ਇਸਤੇਮਾਲ ਕੀਤਾ।