ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!

| Edited By: Isha Sharma

Apr 04, 2025 | 2:18 PM

ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਬੁੱਧਵਾਰ ਰਾਤ ਨੂੰ ਬਠਿੰਡਾ ਦੇ ਬਾਦਲ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦੇ ਥਾਰ ਦੇ ਗੀਅਰ ਬਾਕਸ ਵਿੱਚੋਂ 17 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ।

ਬਠਿੰਡਾ ਦੀ ਮਹਸ਼ੂਰ ਲੇਡੀ ਕਾਂਸਟੇਬਲ ਜੋ ਇੰਸਟਾ ਕੁਈਨ ਨਾਮ ਨਾਲ ਵੀ ਫੈਮਸ ਹੈ। ਹਾਲ ਹੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਕਾਰਨ ਹੈ ਕਿ ਬੀਤੇ ਦਿਨ ਉਸ ਕੋਲੋਂ 17 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਇਕ ਦਿਨ ਦੀ ਰਿਮਾਂਡ ਤੇ ਲਿਆ ਗਿਆ।