ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
Barnala Mandir Fire : ਲਗਭਗ 7 ਜ਼ਖਮੀਆਂ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਲੰਗਰ ਹਾਲ ਦੇ ਨੇੜੇ ਮੰਦਰ ਹਾਲ ਵਿੱਚ ਲਗਭਗ 300 ਲੋਕ ਮੌਜੂਦ ਸਨ ਜਿੱਥੇ ਇਹ ਹਾਦਸਾ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਅੱਗ ਜ਼ਿਆਦਾ ਨਹੀਂ ਫੈਲੀ, ਨਹੀਂ ਤਾਂ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਸਨ।
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਮੰਦਰ ਦੀ ਰਸੋਈ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡੇ ਚੁੱਲ੍ਹੇ ਵਿੱਚ ਡੀਜ਼ਲ ਪਾਉਂਦੇ ਸਮੇਂ ਡੀਜ਼ਲ ਡੁੱਲਣ ਕਾਰਨ ਅੱਗ ਲੱਗ ਗਈ ਅਤੇ 15 ਲੋਕ ਅੱਗ ਵਿੱਚ ਝੁਲਸ ਗਏ। ਪੁਲਿਸ ਨੇ ਦੱਸਿਆ ਕਿ 15 ਲੋਕਾਂ ਵਿੱਚੋਂ 7 ਲੋਕ 70-80 ਪ੍ਰਤੀਸ਼ਤ ਸੜ ਗਏ ਅਤੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅੱਗ ਲੱਗਣ ਨਾਲ ਬਰਨਾਲਾ ਦੇ ਰਹਿਣ ਵਾਲੇ ਮਿੱਠੂ ਸਿੰਘ, ਅਤਿਨੰਦ, ਬਲਵਿੰਦਰ ਸਿੰਘ, ਰਾਮਜੀਤ ਸਿੰਘ, ਰਾਮ ਚੰਦਰ ਅਤੇ ਵਿਸ਼ਾਲ ਸਮੇਤ 15 ਲੋਕ ਅੱਗ ਦੀ ਲਪੇਟ ਵਿੱਚ ਆ ਗਏ, ਜੋ ਲੰਗਰ ਤਿਆਰ ਕਰ ਰਹੇ ਸਨ। ਜ਼ਖਮੀਆਂ ਵਿੱਚ 8 ਔਰਤਾਂ ਅਤੇ 7 ਪੁਰਸ਼ ਸ਼ਾਮਲ ਹਨ। ਪੂਰੀ ਜਾਣਕਾਰੀ ਲਈ ਵੇਖੋ ਇਹ ਵੀਡੀਓ…
Published on: Aug 06, 2025 07:06 AM IST
