First Video Of Lord Ram: ਅਯੁੱਧਿਆ ਵਿੱਚ ਵਿਖਿਆ ਭਗਵਾਨ ਰਾਮ ਦਾ ਅਲੋਕਿਕ ਮੁੱਖ, ਤੁਸੀਂ ਵੀ ਕਰੋ ਦਰਸ਼ਨ

| Edited By: Kusum Chopra

Jan 19, 2024 | 6:01 PM

Ram Mandir: ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਭਗਵਾਨ ਰਾਮ ਦਾ ਆਲੋਕਿਕ ਮੁੱਖ ਸਾਹਮਣੇ ਆਇਆ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਮੁੱਖ ਯਜਮਾਨ ਵੱਜੋਂ ਸ਼ਾਮਲ ਹੋਣਗੇ। ਪ੍ਰਾਣ ਪ੍ਰਤਿਸ਼ਠਾ ਦੇ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹਿਆ ਜਾ ਸਕਦਾ ਹੈ।

ਗਰਭਗ੍ਰਹਿ ਤੋਂ ਰਾਮਲਲਾ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਚ ਉਨ੍ਹਾਂ ਦਾ ਪੂਰਾ ਸਵਰੂਪ ਦੇਖਿਆ ਜਾ ਸਕਦਾ ਹੈ। ਤਸਵੀਰ ਚ ਰਾਮਲਲਾ ਮੱਥੇ ਤੇ ਤਿਲਕ ਲਗਾਏ ਬਹੁਤ ਹੀ ਕੋਮਲ ਮੁਦਰਾ ਚ ਨਜ਼ਰ ਆ ਰਹੇ ਹਨ। ਤਸਵੀਰ ਚ ਉਨ੍ਹਾਂ ਦੇ ਚਿਹਰੇ ਤੇ ਸ਼ਰਧਾਲੂਆਂ ਦਾ ਮਨ ਮੋਹ ਲੈਣ ਵਾਲੀ ਮੁਸਕਰਾਹਟ ਦੇਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਅਨੁਸ਼ਠਾਨ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਅਰਣੀ ਮੰਥਨ ਰਾਹੀਂ ਅਗਨੀ ਪ੍ਰਗਟ ਕੀਤੀ ਗਈ। ਰਾਮਲਲਾ ਦੀ ਅਚੱਲ ਮੂਰਤੀ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਸਨ। ਪਹਿਲੀ ਤਸਵੀਰ ਵਿੱਚ ਰਾਮਲਲਾ ਨੂੰ ਢੱਕ ਕੇ ਰੱਖਿਆ ਗਿਆ ਸੀ। ਇਸ ਦੀ ਤਸਵੀਰ ਕੱਲ੍ਹ ਹੀ ਸਾਹਮਣੇ ਆਈ ਸੀ। ਅੱਜ ਸ਼ੁੱਕਰਵਾਰ ਨੂੰ ਰਾਮਲਲਾ ਦਾ ਪੂਰਾ ਆਵਰਣ ਸਾਹਮਣੇ ਆਇਆ ਹੈ।