Amritsar : ਆਪਸੀ ਰੰਜਿਸ਼ ਕਾਰਨ ਉੱਜੜਿਆ ਪਰਿਵਾਰ, ਕੁੜੀ ਦੇ ਸਹੁਰੇ ਪਰਿਵਾਰ ਨੇ ਕਰ ਦਿੱਤਾ ਕਾਰਾ,ਟੱਬਰ ‘ਚ ਪਸਰਿਆ ਮਾਤਮ
ਅੰਮ੍ਰਿਤਸਰ 'ਚ ਕੁੜਮ ਨੇ ਕੁੜਮ ਅਤੇ ਉਸਦੇ ਬੇਟੇ ਦੇ ਮਾਰੀ ਗੋਲੀ, ਮੌਕੇ 'ਤੇ ਹੋਈ ਪਿਓ-ਪੁੱਤ ਦੀ ਮੌਤ, ਪੁਲਿਸ ਦੱਸ ਰਹੀ ਆਪਸੀ ਰੰਜਿਸ਼ ਦਾ ਮਾਮਲਾ
ਇਹ ਰੋਂਦਾ ਕੁਰਲਾਉਂਦਾ ਪਰਿਵਾਰ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੇ ਤੇਜ ਨਗਰ ਇਲਾਕੇ ਦਾ ਹੈ, ਬੀਤੀ ਰਾਤ ਇਸ ਪਰਿਵਾਰ ਦੇ ਘਰ ਮਾਤਮ ਪਸਰ ਗਿਆ, ਪਰਿਵਾਰ ਦੇ ਕੁੜਮ ਵਲੋ ਆਪਣੇ ਹੀ ਕੁੜਮ ਅਤੇ ਉਸਦੇ 17 ਸਾਲ ਦੇ ਬੇਟੇ ਦੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ਵਿਚ ਸੰਧੂ ਬਿਲਡਰ ਨਾਮਕ ਵਿਅਕਤੀ ਵਲੋ ਆਪਣੇ ਹੀ ਕੁੜਮ ਦਲਜੀਤ ਅਤੇ ਉਸਦੇ ਬੇਟੇ ਗੁਰਪ੍ਰੀਤ ਉਰਫ ਮੋਹਿਤ ਦੇ ਗੋਲੀਆ ਮਾਰੀਆ।
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਦੇ ਭਰਾ ਗੁਰਜੀਤ ਅਤੇ ਗੁਆੰਢਿਆ ਨੇ ਦੱਸਿਆ ਕਿ ਸਾਡੇ ਭਰਾ ਨੇ ਆਪਣੀ ਬੇਟੀ ਸੰਧੂ ਦੇ ਘਰ ਛੇ ਮਹੀਨੇ ਪਹਿਲਾ ਵਿਆਹੀ ਸੀ ਉਹ ਪਰਿਵਾਰਕ ਔਰ ‘ਤੇ ਮਿਲਣ ਆਏ ਸੀ, ਪਰ ਬੈਠੇ ਬੈਠੇ ਅਚਾਨਕ ਸੰਧੂ ਬਿਲਡਰ ਵਲੋ ਉਹਨਾ ਦੇ ਭਰਾ ਦਲਜੀਤ ਅਤੇ ਉਸਦੇ ਬੇਟੇ ਗੁਰਪ੍ਰੀਤ ੳਰਫ ਮੋਹਿਤ ਤੇ ਗੋਲੀਆ ਚਲਾ ਦਿਤੀਆ ਗਈਆਂ। ਬੀਤੀ ਰਾਤ ਵਾਪਰੀ ਇਸ ਘਟਨਾ ਨਾਲ ਕਲੋਨੀ ‘ਚ ਮਾਤਮ ਦਾ ਮਾਹੋਲ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: Sep 25, 2023 04:26 PM
Latest Videos