ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਅੰਮ੍ਰਿਤਸਰ ਦੇ ਹਸਪਤਾਲ ਚੋਂ ਬੱਚਾ ਚੋਰੀ, ਵੇਖੇ CCTV ਫੁਟੇਜ਼

ਅੰਮ੍ਰਿਤਸਰ ਦੇ ਹਸਪਤਾਲ ਚੋਂ ਬੱਚਾ ਚੋਰੀ, ਵੇਖੇ CCTV ਫੁਟੇਜ਼

lalit-sharma
Lalit Sharma | Updated On: 08 Oct 2023 18:25 PM

ਜਾਣਕਾਰੀ ਮੁਤਾਬਿਕ ਪੀੜਿਤ ਪਰਿਵਾਰ ਪਿੰਡ ਮਜੂਪੁਰਾ ਤਰਨਤਰਾਨ ਦਾ ਰਹਿਣ ਵਾਲਾ ਹੈ। ਸ਼ੁਕਰਵਾਰ ਨੂੰ ਇਸ ਪਰਿਵਾਰ ਦੇ ਘਰ 14 ਸਾਲ ਬਾਅਦ ਇੱਕ ਬੱਚੇ ਦਾ ਜਨਮ ਹੋਇਆ ਸੀ। ਸ਼ਨੀਵਾਰ ਦੇ ਦੇਰ ਰਾਤ ਉਨ੍ਹਾਂ ਬੱਚਾ ਅਚਾਨਕ ਲਾਪਤਾ ਹੋ ਗਿਆ। ਸੀਸੀਟੀਵੀ 'ਚ ਦੇਖਣ ਤੋਂ ਬਾਅਦ ਪਤਾ ਚੱਲਿਆ ਕੀ ਇੱਕ ਔਰਤ ਇਸ ਬੱਚੇ ਨੂੰ ਲੈ ਕੇ ਗਈ ਹੈ।

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦੇ ਵਿਆਹ ਤੋਂ 14 ਸਾਲ ਬਾਅਦ ਪੈਦਾ ਹੋਇਆ ਨਵਜੰਮਿਆ ਬੱਚਾ ਚੋਰੀ ਹੋ ਗਿਆ ਹੈ। ਸੀਸੀਟੀਵੀ ਤਸਵੀਰਾਂ ਵੇਖਣ ਤੋਂ ਬਾਅਦ ਪਤਾ ਚੱਲਿਆ ਕਿ ਇਸ ਬੱਚੇ ਨੂੰ ਇੱਕ ਔਰਤ ਚੁੱਕ ਕੇ ਲੈ ਗਈ ਹੈ।

ਪਰਿਵਾਰ ਦਾ ਇਲਜ਼ਾਮ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਇਹ ਘਟਨਾ ਵਾਪਰੀ ਹੈ। ਬੱਚਾ ਗੁੰਮ ਹੋਣ ਦੀ ਸੂਚਨਾ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ। ਪਰ ਕਰਮਚਾਰੀਆਂ ਨੇ ਇਸ ਮਾਮਲੇ ‘ਤੇ ਸਾਡੀ ਸੁਣਵਾਈ ਨਹੀਂ ਕੀਤੀ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਬੱਚਾ ਗੁੰਮ ਹੋ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਸੀਂ ਮੌਕੇ ‘ਤੇ ਪੁੱਜੇ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ।

Published on: Oct 08, 2023 05:41 PM