Amit Shah Visit: ਚੰਡੀਗੜ੍ਹ ਦੌਰੇ ‘ਤੇ ਅਮਿਤ ਸ਼ਾਹ, ਦੇਣਗੇ ਕਰੋੜਾਂ ਦੀ ਸੌਗਾਤ
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਦੌਰੇ 'ਤੇ ਹਨ, ਸ਼ਾਹ ਕਈ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 12 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਸ਼ਾਹ ਸੀਸੀਆਈਟੀ ਵਿੱਚ ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਨ ਦੇ ਨਾਲ ਹੀ ਦੇਸ਼ ਦੇ ਪਹਿਲੇ ਸਾਈਬਰ ਸੁਰੱਖਿਆ ਕੇਂਦਰ ਦਾ ਵੀ ਉਦਘਾਟਨ ਕਰਣਗੇ। ਨਾਲ ਹੀ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਚੰਡੀਗੜ੍ਹ ਪਹੁੰਚ ਰਹੇ ਹਨ । ਜਿਸ ਕਾਰਨ ਟ੍ਰੈਫਿਕ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਜਾ ਰਹੇ ਹਨ। ਸ਼ਾਹ ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਣਗੇ। ਅਮਿਤ ਸ਼ਾਹ ਚੰਡੀਗੜ੍ਹ ਵਿੱਚ ਦੋ ਤੋਂ ਤਿੰਨ ਘੰਟੇ ਤੱਕ ਰਹਿਣਗੇ। ਗ੍ਰਹਿ ਮੰਤਰੀ ਸਭ ਤੋਂ ਪਹਿਲਾਂ ਸ਼ਕਤੀਪੀਠ ਸ੍ਰੀ ਦੇਵੀਕੁਪ ਭਦਰਕਾਲੀ ਮੰਦਰ ਜਾਣਗੇ ਅਤੇ ਉੱਥੇ ਪੂਜਾ ਕਰਨਗੇ। ਇਸ ਤੋਂ ਬਾਅਦ ਅਮਿਤ ਸ਼ਾਹ ਕੁਰੂਕਸ਼ੇਤਰ ਵਿੱਚ ਚੱਲ ਰਹੇ ਗੀਤਾ ਜੈਅੰਤੀ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚਣਗੇ। ਚੰਡੀਗੜ੍ਹ ਵਿੱਚ ਅਮਿਤ ਸ਼ਾਹ 12 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਸ਼ਾਹ ਸੀਸੀਆਈਟੀ ਵਿੱਚ ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਨ ਦੇ ਨਾਲ ਹੀ ਦੇਸ਼ ਦੇ ਪਹਿਲੇ ਸਾਈਬਰ ਸੁਰੱਖਿਆ ਕੇਂਦਰ ਦਾ ਵੀ ਉਦਘਾਟਨ ਕਰਣਗੇ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲੇਜ ਵਿੱਚ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਅਮਿਤ ਸ਼ਾਹ ਚੰਡੀਗੜ੍ਹ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।