ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- ‘ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ’

| Edited By: Isha Sharma

Sep 16, 2024 | 6:28 PM IST

ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਚ ਗਠਜੋੜ ਨਾਲ ਚੋਣਾਂ ਲੜ ਰਹੀਆਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਤੇ ਹਮਲਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ਇਹ ਦੋਵੇਂ ਪਾਰਟੀਆਂ ਜੰਮੂ-ਕਸ਼ਮੀਰ ਚ ਅੱਤਵਾਦ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। 1990 ਦੇ ਦਹਾਕੇ ਵਾਂਗ ਅੱਜ ਵੀ ਮੁੜ ਅੱਤਵਾਦ ਨੂੰ ਮਜ਼ਬੂਤ ​​ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਸ਼ਤਵਾੜ ਜ਼ਿਲੇ ਦੇ ਪੱਧੇਰ-ਨਾਗਸੇਨੀ ਇਲਾਕੇ ਚ ਭਾਸ਼ਣ ਦਿੰਦੇ ਹੋਏ ਨੈਸ਼ਨਲ ਕਾਨਫਰੰਸ (ਐੱਨਸੀ) ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੱਥੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਸਰਕਾਰ ਨਹੀਂ ਬਣ ਰਹੀ ਹੈ। ਇਹ ਦੋਵੇਂ ਇੱਥੇ ਧਾਰਾ 370 ਦੀ ਬਹਾਲੀ ਦੀ ਗੱਲ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ ਨੂੰ ਵਿਕਸਤ ਜੰਮੂ-ਕਸ਼ਮੀਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਅਸੀਂ ਵੰਡ ਦੇ ਦਿਨ ਦੇਖੇ ਹਨ। 1990 ਨੇ ਅੱਤਵਾਦ ਦੇ ਦਿਨ ਵੀ ਦੇਖੇ। ਚੰਦਰਿਕਾ ਸ਼ਰਮਾ ਹੋਣ ਜਾਂ ਪਰਿਹਾਰ ਬੰਧੂ ਸਭ ਨੇ ਕੁਰਬਾਨੀਆਂ ਦਿੱਤੀਆਂ। ਅੱਜ ਮੈਂ ਇਸ ਖੇਤਰ ਸਮੇਤ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ ਅੱਤਵਾਦ ਨੂੰ ਇੰਨਾ ਡੂੰਘਾ ਦਫਨ ਕਰ ਦੇਵਾਂਗੇ ਕਿ ਇਹ ਕਦੇ ਬਾਹਰ ਨਹੀਂ ਆ ਪਾਵੇਗਾ।
Loading...
Unable to load recommendations.
Follow Us