1 ਸਾਲ ਬਾਅਦ ਭਾਰਤ ਮੂਲ ਦੇ 3 ਨਾਗਰਿਕ ਪਾਕਿਸਤਾਨ ਵੱਲੋਂ ਹੋਏ ਰਿਹਾਅ
ਇਸ ਮੌਕੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਡੇਢ ਸਾਲ ਪਹਿਲਾ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ।
ਗੁਆਂਢੀ ਮੁਲਕ ਪਾਕਿਸਤਾਨ ਤਿੰਨ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਹੈ,, ਜਿਹੜੇ ਅਟਾਰੀ ਵਾਹਗਾ ਬਾਰਡਰ (Attari Wagah Border) ਰਾਹੀਂ ਭਾਰ ਪਹੁੰਚੇ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਡੇਢ ਸਾਲ ਪਹਿਲਾ ਅਟਾਰੀ ਵਾਹਗਾ ਸਰਹੱਦ ਰਸਤੇ ਰਾਹੀਂ ਵੀਜੇ ਲੈ ਕੇ ਪਾਕਿਸਤਾਨ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ।
ਇਸ ਮੌਕੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਡੇਢ ਸਾਲ ਪਹਿਲਾ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ, ਜਿੱਥੇ ਕਿ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਭਾਰਤੀ ਪਰਿਵਾਰ ਦੇ ਮੈਂਬਰ — ਨਾਫੀਸ ਅਹਿਮਦ, ਅਮੀਨਾ ਅਹਿਮਦ ਤੇ ਕਾਲੀਮ — ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹੀ ਸਨ ਕਿ ਪਾਕਿਸਤਾਨ ਦੇ ਸਰਹੱਦ ਵਿਖੇ ਸਮਾਨ ਦੀ ਚੈਕਿੰਗ ਦੌਰਾਨ ਇਹਨਾਂ ਦੇ ਸਾਮਾਨ ਵਿੱਚੋਂ ਤਿੰਨ ਪਿਸਟਲ ਜਰਮਨ ਮਾਰਕਾ ਮਿਲੇ ਸਨ।