ਪੰਜਾਬ ਦੇ ਪੁੱਤਰ ਨੇ ਰਚਿਆ ਇਤਿਹਾਸ, ਕਿਉਂ ਖੁਸ਼ ਹੋਏ ਯੁਵਰਾਜ ਸਿੰਘ?
ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਖਿਲਾਫ ਸ਼ਾਨਦਾਰ ਪਾਰੀ ਖੇਡੀ। ਸ਼ੁਭਮਨ ਗਿੱਲ ਦੀ ਕਪਤਾਨੀ 'ਚ ਖੇਡ ਰਹੀ ਟੀਮ ਇੰਡੀਆ ਨੇ ਜ਼ਿੰਬਾਬਵੇ ਖਿਲਾਫ ਦੂਜੇ ਟੀ-20 ਮੈਚ 'ਚ 234 ਦੌੜਾਂ ਬਣਾਈਆਂ। ਹਰਾਰੇ ਵਿੱਚ ਟੀ-20 ਵਿੱਚ ਇਹ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਨੂੰ ਵੱਡਾ ਸਕੋਰ ਬਣਾਉਣ ਵਿੱਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਡੈਬਿਊ ਮੈਚ 'ਚ 4 ਗੇਂਦਾਂ ਖੇਡਣ ਦੇ ਬਾਵਜੂਦ ਜ਼ੀਰੋ 'ਤੇ ਆਊਟ ਹੋਏ ਅਭਿਸ਼ੇਕ ਨੇ ਦੂਜੇ ਮੈਚ 'ਚ ਸੈਂਕੜਾ ਲਗਾਇਆ।
ਆਪਣੇ ਦੂਜੇ ਅੰਤਰਰਾਸ਼ਟਰੀ ਮੈਚ ਵਿੱਚ ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੇ ਸੈਂਕੜਾ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸੈਕੜੇ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਅਭਿਸ਼ੇਕ ਦੇ ਪਿਤਾ ਨੇ ਇਸ ਮੌਕੇ ‘ਤੇ ਸ਼ਭ ਦਾ ਮੁੰਹ ਮਿੱਠਾ ਕਰਵਾ ਖੁਸ਼ੀ ਮਨਾਈ। ਅਭਿਸ਼ੇਕ ਦੇ ਪਿਤਾ ਰਾਜਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਯੁਵਰਾਜ ਸਿੰਘ ਨੇ ਅਭਿਸ਼ੇਕ ਦੀ ਬਹੁਤ ਮਦਦ ਕੀਤੀ ਹੈ। ਉਹ ਯੁਵਰਾਜ ਸਿੰਘ, ਹਰਭਜਨ ਅਤੇ ਰਾਹੁਲ ਦ੍ਰਾਵਿੜ ਦਾ ਧੰਨਵਾਦ ਕਰਦੇ ਹਨ ਅਭਿਸ਼ੇਕ ਦੇ ਪਿਤਾ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਅੰਮ੍ਰਿਤਸਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।