ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ‘ਆਪ’ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ

| Edited By: Isha Sharma

Jul 24, 2025 | 6:55 PM IST

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਜੋ ਸੁਝਾਅ ਦੇਣਾ ਚਾਹੁੰਦਾ ਹੈ, ਉਹ 31 ਜੁਲਾਈ ਤੱਕ ਅਜਿਹਾ ਕਰ ਸਕਦਾ ਹੈ। ਮੰਤਰੀ ਨੇ ਕਿਹਾ ਕਿ ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਨੇ ਪੈਰ ਰੱਖਿਆ ਹੈ, ਉੱਥੇ ਵਿਸ਼ੇਸ਼ ਇਕੱਠ ਹੋਣਗੇ। ਪੰਜਾਬ ਸਰਕਾਰ ਆਪਣੇ ਪੱਧਰ ਤੇ ਇਨ੍ਹਾਂ ਇਕੱਠਾਂ ਦਾ ਆਯੋਜਨ ਕਰੇਗੀ ਜਿਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ। ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੀ ਹੋ ਗਈ ਹੈ।

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਇਸ ਮੌਕੇ ਤੇ ਵੱਡੇ ਸਮਾਗਮ ਕਰਵਾਉਣ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਹਰਭਜਨ ਸਿੰਘ ਈਟੀਓ ਅਤੇ ਦੀਪਕ ਬਾਲੀ ਵੀ ਮੌਜੂਦ ਸਨ। ਪਰ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਸਰਕਾਰ ਦਾ ਵਿਰੋਧ ਕੀਤਾ ਹੈ। SAD ਦੇ ਸੀਨੀਅਰ ਲੀਡਰ ਨੇ ਕਿਹਾ- ਸਿੱਖ ਕੌਮ ਨੂੰ ਇਸ ਗੱਲ ਦਾ ਮਾਨ ਹੈ ਕਿ ਭਾਵੇਂ ਬਹੁਤ ਸਾਰੇ ਧਰਮ ਨੇ ਹਿੰਦੂਸਤਾਨ ਵਿੱਚ ਹਨ। SGPC ਦੀ ਵਿਲੱਖਣ ਮਾਨਤਾ ਹੈ ਸਿੱਖ ਕੌਮ ਵਿੱਚ ਕਿਉਂਕਿ ਸੰਗਤ ਇਸ ਨੂੰ ਆਪ ਚੁਣਦੀ ਹੈ। ਕੇਂਦਰ ਦੀ ਸਰਕਾਰ ਵੀ ਜੇਕਰ ਕੋਈ ਪ੍ਰੋਗਰਾਮ ਕਰਦੀ ਹੈ ਤਾਂ ਉਸ ਦੀ ਡਿਊਟੀ ਵੀ ਸਰਕਾਰਾਂ SGPC ਨੂੰ ਦਿੰਦੇ ਹਨ। ਸਰਕਾਰਾਂ ਦਾ ਕੰਮ Devlopments ਦਾ ਹੁੰਦਾ ਹੈ ਤਾਂ ਜੋ ਸੰਗਤਾਂ ਲਈ ਸਹੂਲਤ ਮਿਲੇ। ਪਰ ਧਾਰਮਿਕ ਕੰਮ ਸਾਰੇ SGPC ਹੀ ਕਰਦੀ ਹੈ।