Aadhar Card New Apply Rules: ਪਾਸਪੋਰਟ ਵਾਂਗ ਹੋਵੇਗੀ Aadhar Card ਦੀ ਵੈਰੀਫਿਕੇਸ਼ਨ, ਜਲਦ ਹੀ ਲਾਗੂ ਹੋਣਗੇ ਨਵੇਂ ਨਿਯਮ
ਸਰਕਾਰ ਆਧਾਰ ਬਣਾਉਣ 'ਚ ਧੋਖਾਧੜੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਨਿਯਮ ਜਲਦੀ ਹੀ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਤੋਂ ਬਾਅਦ, ਤੁਸੀਂ ਸਾਰੀਆਂ ਮਨਜ਼ੂਰੀਆਂ ਮਿਲਣ ਦੇ 180 ਦਿਨਾਂ ਦੇ ਅੰਦਰ ਆਧਾਰ ਕਾਰਡ ਪ੍ਰਾਪਤ ਕਰ ਸਕੋਗੇ। ਹਾਲਾਂਕਿ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਪਹਿਲਾਂ ਹੀ ਬਣ ਚੁੱਕੇ ਹਨ। ਇਨ੍ਹਾਂ ਨੂੰ ਅਪਡੇਟ ਕਰਨ 'ਚ ਕੋਈ ਦਿੱਕਤ ਨਹੀਂ ਆਵੇਗੀ।
ਜੇਕਰ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ ਅਤੇ ਅਜੇ ਤੱਕ ਆਧਾਰ ਕਾਰਡ ਨਹੀਂ ਬਣਾਇਆ ਹੈ ਤਾਂ ਹੁਣ ਤੁਹਾਡੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਹਿਲੀ ਵਾਰ ਆਧਾਰ ਬਣਵਾਉਣਾ ਕਿਸੇ ਇਮਤੀਹਾਨ ਤੋਂ ਘੱਟ ਨਹੀਂ ਹੋਵੇਗਾ। ਲੋਕਾਂ ਦੀ ਆਧਾਰ ਕਾਰਡ ਲਈ ਅਜਿਹੀ ਵੈਰੀਫਿਕੇਸ਼ਨ ਹੋਵੇਗੀ। ਜਿਵੇਂ ਪਾਸਪੋਰਟ ਲਈ ਹੁੰਦੀ ਹੈ। ਸਰਕਾਰ ਆਧਾਰ ਕਾਰਡ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਜਿਸ ਤਹਿਤ ਲੋਕਾਂ ਦੀ ਵੈਰੀਫਿਕੇਸ਼ਨ UIDI ਤੋਂ ਨਹੀਂ ਸਗੋਂ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ।