Paris ਤੋਂ Cycle ਤੋਂ 12000 KM ਸਫਰ ਤੈਅ ਕਰ Punjab ਪਹੁੰਚਿਆ ਗੋਰਾ,India ਦੇਖਣ ਦੀ ਸੀ ਚਾਅ

Published: 

16 Sep 2023 16:03 PM

ਪੈਰਿਸ ਦਾ ਰਹਿਣ ਵਾਲਾ 26 ਸਾਲ ਦਾ ਬੈਜ਼ਿਲ ਆਪਣੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਇੰਡੀਆ ਘੁੰਮਣਾ ਚਾਹੁੰਦਾ ਸੀ ਉਸ ਦਾ ਕਹਿਣਾ ਹੈ ਕਿ ਉਹ ਇੰਡੀਆ ਘੁੰਮਣ ਲਈ ਜਹਾਜ ਤੇ ਵੀ ਆ ਸਕਦਾ ਸੀ ਪਰ ਉਸਨੇ ਸੋਚਿਆ ਕੀ ਇਹ ਸਫ਼ਰ ਉਹੋ ਸੜਕ ਰਾਹੀਂ ਸਾਈਕਲ ਤੇ ਪੂਰਾ ਕਰੇਗਾ।

Follow Us On

ਪੈਰਿਸ ਦਾ ਰਹਿਣ ਵਾਲਾ 26 ਸਾਲ ਦਾ ਬੈਜ਼ਿਲ 12000 ਕਿਲੋਮੀਟਰ ਸਫਰ ਤੈਅ ਕਰ ਪੰਜਾਬ ਦੇ ਜਲਾਲਾਬਾਦ ਪਹੁੰਚਿਆ…ਗੱਲ੍ਹ ਸੁੱਣਨ ਵਿੱਚ ਅਟਪਟੀ ਲਗ ਰਹੀ ਹੋਵੇਗੀ ਤੇ ਤੁਸੀ ਵੀ ਸੋਚ ਰਹੇ ਹੋਵੋਂਗੇ ਕਿ ਇੱਦਾ ਕਿਵੇਂ ਹੋ ਸਕਦਾ ਹੈ…ਇਨਾਂ ਲੰਬਾ ਸਫਰ ਤੈਅ ਕਰਨ ਦੇ ਪਿੱਛੇ ਕੀ ਕਾਰਨ ਹੈ..ਚੱਲੋ ਤੁਹਾਣੁ ਦੱਸਦੇ ਹਾਂ….

ਅਸਲ ਵਿੱਚ ਪੈਰਿਸ ਦਾ ਰਹਿਣ ਵਾਲਾ 26 ਸਾਲ ਦਾ ਬੈਜ਼ਿਲ ਆਪਣੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਇੰਡੀਆ ਘੁੰਮਣਾ ਚਾਹੁੰਦਾ ਸੀ ਉਸ ਦਾ ਕਹਿਣਾ ਹੈ ਕਿ ਉਹ ਇੰਡੀਆ ਘੁੰਮਣ ਲਈ ਜਹਾਜ ਤੇ ਵੀ ਆ ਸਕਦਾ ਸੀ ਪਰ ਉਸਨੇ ਸੋਚਿਆ ਕੀ ਇਹ ਸਫ਼ਰ ਉਹੋ ਸੜਕ ਰਾਹੀਂ ਸਾਈਕਲ ਤੇ ਪੂਰਾ ਕਰੇਗਾ। ਜਿਸਦੇ ਲਈ ਉਹ ਪੈਰਿਸ ਤੋਂ ਜਾਰਜੀਆ, ਗਰੀਸ, ਤੁਰਕੀ, ਅਮੀਨੀਆਂ, ਅਫਗਾਨਿਸਤਾਨ, ਪਾਕਿਸਤਾਨ ਹੁੰਦੇ ਹੋਏ ਅੰਮ੍ਰਿਤਸਰ ਦੇ ਬਾਗਾ ਬਾਰਡਰ ਰਾਹੀਂ ਭਾਰਤ ਵਿੱਚ ਦਾਖਲ ਹੋਇਆ। ਉਸਨੇ ਪਿਛਲੇ 10 ਮਹੀਨਿਆਂ ਵਿੱਚ 12000 ਕਿਲੋਮੀਟਰ ਸਾਈਕਲ ਚਲਾਇਆ ਹੁਣ ਅੱਗੇ ਉਸਦੇ ਵੱਲੋਂ ਜੈਸਲਮੇਲ ਆਗਰਾ ਹੁੰਦੇ ਹੋਏ ਨੇਪਾਲ ਜਾਣਾ ਜਿਸ ਤੋਂ ਬਾਅਦ ਉਹ ਬਾਏ ਏਅਰ ਵਾਪਸ ਪੈਰਿਸ ਚਲਾ ਜਾਏਗਾ।

ਬੇਜ਼ਿਲ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਆਪਣੇ ਜਿੰਦਗੀ ਦੀ ਸ਼ੁਰੂਆਤ ਕੀਤੀ ਜਿਸ ਤੋਂ ਪਹਿਲਾਂ ਉਹ ਦੁਨੀਆਂ ਦੇਖਨਾ ਚਾਹੁੰਦਾ ਦੁਨੀਆਂ ਦੇਖਣ ਲਈ ਭਾਰਤ ਦੇਖਣਾ ਬਹੁਤ ਜ਼ਰੂਰੀ ਹੈ। ਇੱਥੇ ਜੇ ਲੋਕ ਬਹੁਤ ਹੀ ਸ਼ਾਂਤ ਅਤੇ ਚੰਗੇ ਸੁਭਾਅ ਦੇ ਹਨ ।

Exit mobile version