ਗਰਮੀ ਹੋਈ ਜਾਨਲੇਵਾ, ਹੀਟ ਸਟ੍ਰੋਕ ਨਾਲ 2 ਬੱਚਿਆਂ ਸਮੇਤ 50 ਸਾਲਾ ਵਿਅਕਤੀ ਦੀ ਮੌਤ

| Edited By: Kusum Chopra

| May 30, 2024 | 4:37 PM

ਮੱਧ ਪ੍ਰਦੇਸ਼ 'ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਨੌਤਪਾ 'ਚ ਜਿੱਥੇ ਨਿਵਾੜੀ ਅਤੇ ਦਤੀਆ ਦਾ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਉਥੇ ਹੀ ਗਵਾਲੀਅਰ 'ਚ ਵੀ ਆਜ਼ਾਦੀ ਤੋਂ ਬਾਅਦ ਇਹ 47.6 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਜਿਹੇ 'ਚ ਗਰਮੀ ਦੀ ਲਹਿਰ ਲੋਕਾਂ ਦੀ ਜਾਨ ਲੈ ਰਹੀ ਹੈ। ਇਸ ਦੇ ਨਾਲ ਹੀ ਗਰਮੀ ਕਾਰਨ ਹੋ ਰਹੀਆਂ ਮੌਤਾਂ 'ਤੇ ਸਿਹਤ ਵਿਭਾਗ ਨੇ ਚੁੱਪ ਬੈਠਾ ਹੋਇਆ ਹੈ। ਸ਼ਹਿਰ ਦੇ ਰੁਝੇਵਿਆਂ ਭਰੇ ਬਾਜ਼ਾਰਾਂ ਤੋਂ ਲੈ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਸੰਨਾਟਾ ਛਾ ਗਿਆ ਹੈ, ਜਦੋਂਕਿ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਫਿਲਹਾਲ ਲੋਕਾਂ ਨੂੰ ਕੜਕਦੀ ਧੁੱਪ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਬੁੱਧਵਾਰ ਨੂੰ ਤੇਜ਼ ਹਵਾ ਅਤੇ ਹਲਕੀ ਬਾਰਿਸ਼ ਦੇ ਬਾਵਜੂਦ ਸ਼ਹਿਰ ਦਾ ਤਾਪਮਾਨ 47 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਗਰਮੀ ਦਾ ਕਹਿਰ ਜਾਰੀ ਰਹੇਗਾ ਅਤੇ ਤਾਪਮਾਨ 47 ਤੋਂ 48 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਨੌਤਪਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਕਹਿਰ ਦੀ ਗਰਮੀ ਨੇ ਲੋਕਾਂ ਦੀ ਜਾਨ ਲੈ ਲਈ ਹੈ। ਵੀਡੀਓ ਦੇਖੋ

Published on: May 30, 2024 02:48 PM