ਪ੍ਰੈੱਸ ਕਾਨਫਰੰਸ ਦੌਰਾਣ ਭਾਵੁਕ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਚੰਨੀ ਕਾਂਗਰਸੀ ਆਗੂਆਂ ਨਾਲ ਪ੍ਰੈੱਸ ਕਾਨਫਰੰਸ ਕਰਨ ਲਈ ਪੰਜਾਬ ਕਾਂਗਰਸ ਭਵਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਤਿੱਖੇ ਦੋਸ਼ ਲਾਏ।ਪ੍ਰੈੱਸ ਕਾਨਫਰੰਸ ਦੌਰਾਣ ਚੰਨੀ ਨੇ ਕਿਹਾ ਕਿ ਅੱਜ ਵੀ ਮੈਂ ਆਪਣੇ ਘਰ ਅਖੰਡ ਪਾਠ ਰਖਵਾਇਆ ਹੈ ਅਤੇ ਸਾਲ ਵਿਚ 4 ਵਾਰ ਅਖੰਡ ਪਾਠ ਕਰਵਾਇਆ ਹੈ। ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਰੋਣ ਲੱਗੇ। ਚੰਨੀ ਨੇ ਕਿਹਾ ਕਿ ਉਸ ਨੇ ਅੱਜ ਤੱਕ ਕਦੇ ਕਿਸੇ ਤੋਂ ਪੈਸੇ ਨਹੀਂ ਲਏ। ਜੇਕਰ ਕੋਈ ਕਹੇ ਕਿ ਉਸਨੇ ਕਿਸੇ ਦੇ ਬਦਲੇ ਪੈਸੇ ਲਏ ਤਾਂ ਉਸਨੂੰ ਫਾਂਸੀ ਦੇ ਦਿੱਤੀ ਜਾਵੇ। ਮੇਰੇ ਇਲਾਕੇ ਵਿੱਚ ਕੋਈ ਕਹੇ ਕਿ ਚੰਨੀ ਨੂੰ ਚਾਹ ਪਿਲਾਈ ਗਈ ਸੀ।ਭਾਵੁਕ ਹੋਏ ਚੰਨੀ ਨੇ ਕਿਹਾ ਕਿ ਮੈਣੇ ਹਰ ਚੋਣ ਵਿੱਚ ਆਪਣੀ 8-10 ਕਿਲੇ ਜ਼ਮੀਨ ਵੇਚ ਦਿੱਤੀ ਹੈ। ਅੱਜ ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ। ਉਸ ਨੇ ਆਪਣੀ ਜ਼ਮੀਨ ਲੋਕਾਂ ਦੀ ਸੇਵਾ ਲਈ ਲਗਾ ਦਿੱਤੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਚੰਨੀ ਕਾਂਗਰਸੀ ਆਗੂਆਂ ਨਾਲ ਪ੍ਰੈੱਸ ਕਾਨਫਰੰਸ ਕਰਨ ਲਈ ਪੰਜਾਬ ਕਾਂਗਰਸ ਭਵਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਦੋਸ਼ ਲਾਏ।ਪ੍ਰੈੱਸ ਕਾਨਫਰੰਸ ਦੌਰਾਣ ਚੰਨੀ ਨੇ ਕਿਹਾ ਕਿ ਅੱਜ ਵੀ ਮੈਂ ਆਪਣੇ ਘਰ ਅਖੰਡ ਪਾਠ ਰਖਵਾਇਆ ਹੈ ਅਤੇ ਸਾਲ ਵਿਚ 4 ਵਾਰ ਅਖੰਡ ਪਾਠ ਕਰਵਾਇਆ ਹੈ। ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਰੋਣ ਲੱਗੇ। ਚੰਨੀ ਨੇ ਕਿਹਾ ਕਿ ਉਸ ਨੇ ਅੱਜ ਤੱਕ ਕਦੇ ਕਿਸੇ ਤੋਂ ਪੈਸੇ ਨਹੀਂ ਲਏ। ਜੇਕਰ ਕੋਈ ਕਹੇ ਕਿ ਉਸਨੇ ਕਿਸੇ ਦੇ ਬਦਲੇ ਪੈਸੇ ਲਏ ਤਾਂ ਉਸਨੂੰ ਫਾਂਸੀ ਦੇ ਦਿੱਤੀ ਜਾਵੇ। ਮੇਰੇ ਇਲਾਕੇ ਵਿੱਚ ਕੋਈ ਕਹੇ ਕਿ ਚੰਨੀ ਨੂੰ ਚਾਹ ਪਿਲਾਈ ਗਈ ਸੀ।ਭਾਵੁਕ ਹੋਏ ਚੰਨੀ ਨੇ ਕਿਹਾ ਕਿ ਮੈਣੇ ਹਰ ਚੋਣ ਵਿੱਚ ਆਪਣੀ 8-10 ਕਿਲੇ ਜ਼ਮੀਨ ਵੇਚ ਦਿੱਤੀ ਹੈ। ਅੱਜ ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ। ਉਸ ਨੇ ਆਪਣੀ ਜ਼ਮੀਨ ਲੋਕਾਂ ਦੀ ਸੇਵਾ ਲਈ ਲਗਾ ਦਿੱਤੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੂਬਾ ਵਿਜੀਲੈਂਸ ਟੀਮ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸੰਮਨ ਭੇਜਿਆ ਹੈ, ਜਿਸ ‘ਤੇ ਚੰਨੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਚੰਨੀ ਨੇ ਕਿਹਾ, ‘ਵਿਜੀਲੈਂਸ ਟੀਮ ਨੇ ਮੈਨੂੰ 20 ਤਰੀਕ ਨੂੰ ਫੋਨ ਕਰਨਾ ਸੀ, ਪਰ ਉਨ੍ਹਾਂ ਨੇ ਅੱਜ ਮੈਨੂੰ ਬੁਲਾਇਆ ਹੈ। ਚੰਨੀ ਨੇ ਕਿਹਾ ਕਿ ਮੈਂ ਹਰ ਤਰਾਂ ਦਾ ਸਹਿਯੋਗ ਕਰਨ ਲਈ ਤਿਆਰ ਹਾਂ। ਸਰਕਾਰ ਨੇ ਅੱਜ ਬੈਸਾਖੀ ਦੇ ਦਿਹਾੜੇ ਤੇ, ਛੁੱਟੀ ਵਾਲੇ ਦਿਨ ਮੈਨੂੰ ਟਾਰਚਰ ਕਰਨ ਲਈ ਦਫਤਰ ਖੋਲੇ ਹਨ, ਤੇ ਮੈਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ। ਚਾਹੇ ਇਹ ਮੈਨੂੰ ਮਾਰ ਦੇਣ ਯਾ ਕੁੱਟ ਦੇਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰਾ ਜੱਦੀ ਘਰ ਕੁਰਕੀ ਤੇ ਹੈ, ਇਸ ਤੋਂ ਪਤਾ ਲੱਗਦਾ ਹੈ ਮੇਰੇ ਕੋਲ ਕਿਣੀਆਂ ਪ੍ਰਾਪਰਟੀਆਂ ਹਨ। ਇਸ ਦੇ ਨਾਲ-ਨਾਲ ਚੰਨੀ ਨੇ ਕਿਹਾ ਕਿ ਇਹ ਜਾਂਚ ਪੂਰੀ ਤਰਾਂ ਪੋਲੀਟਿਕਲ ਹੈ, ਇਨਾਂ ਨੂੰ ਕਰਨ ਦਿਓ ਜਿਹੜਾ ਵੀ ਇਹ ਕਰਦੇ ਹਨ।
ਭਗਵੰਤ ਮਾਨ ਸਰਕਾਰ ‘ਤੇ ਦੋਸ਼ ਲਾਉਂਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ‘ਚ ਸੱਚਾਈ ਦੱਸੀ ਤਾਂ ਸਰਕਾਰ ਭੜਕ ਗਈ ਅਤੇ ਵਿਜੀਲੈਂਸ ਨੇ ਅੱਜ ਹੀ ਉਨ੍ਹਾਂ ਨੂੰ ਬੁਲਾਇਆ। ਉਹ ਸਰਕਾਰ ਦਾ ਜ਼ੁਲਮ ਝੱਲਣ ਲਈ ਤਿਆਰ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵਾਂ ਸੱਭਿਆਚਾਰ ਸ਼ੁਰੂ ਕੀਤਾ ਹੈ, ਪੁਰਾਣੀ ਪਤਨੀ ਨੂੰ ਛੱਡ ਕੇ ਨਵੀਂ ਲਿਆਓ। ਗਰੀਬ ਦਾ ਬੱਚਾ ਕਿਵੇਂ ਤਿੰਨ ਮਹੀਨੇ ਮੁੱਖ ਮੰਤਰੀ ਬਣਿਆ ਰਿਹਾ ਇਹ ਸਰਕਾਰ ਲਈ ਬਰਦਾਸ਼ਤਯੋਗ ਨਹੀਂ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਮੈਨੂੰ ਹਰ ਰੋਜ਼ ਨੋਟਿਸ ਦਿੱਤੇ ਜਾ ਰਹੇ ਹਨ।ਖੁੱਦ ਸੁਣੋਂ ਚੰਨੀ ਨੇ ਕਿ ਕਿਹਾ-