ਕੌਣ ਹੈ ਇਹ YouTuber? ਜਿਸ ਨੇ 119 ਕਰੋੜ ਰੁਪਏ ਖਰਚ ਕੇ ਬਣਵਾ ਦਿੱਤਾ ਨਵਾਂ ‘ਸ਼ਹਿਰ’

Updated On: 

12 Dec 2024 17:35 PM

YouTuber MrBeast: ਦੁਨੀਆ ਦੇ ਸਭ ਤੋਂ ਵੱਡਾ YouTuber ਮਿਸਟਰ ਬੀਸਟ ਇੱਕ ਨਵਾਂ ਰਿਐਲਿਟੀ ਸ਼ੋਅ ਲੈ ਕੇ ਆ ਰਹੇ ਹਨ, ਜੋ 19 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ 119 ਕਰੋੜ ਰੁਪਏ ਖਰਚ ਕੇ ਮਿੰਨੀ ਸਿਟੀ ਬਣਾਈ ਹੈ। ਇਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ।

ਕੌਣ ਹੈ ਇਹ YouTuber? ਜਿਸ ਨੇ 119 ਕਰੋੜ ਰੁਪਏ ਖਰਚ ਕੇ ਬਣਵਾ ਦਿੱਤਾ ਨਵਾਂ ਸ਼ਹਿਰ

YouTuber ਨੇ 119 ਕਰੋੜ ਰੁਪਏ ਖਰਚ ਕੇ ਬਣਵਾ ਦਿੱਤਾ ਨਵਾਂ 'ਸ਼ਹਿਰ

Follow Us On

ਅਮਰੀਕਾ ਦੇ ਕੰਸਾਸ ਦੇ ਰਹਿਣ ਵਾਲੇ ਜਿੰਮੀ ਸਟੀਫਨ ਡੋਨਾਲਡਸਨ ਉਰਫ ਮਿਸਟਰ ਬੀਸਟ, ਦੁਨੀਆ ਦਾ ਸਭ ਤੋਂ ਵੱਡੇ ਯੂਟਿਊਬਰ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਨਵੇਂ ਰਿਐਲਿਟੀ ਸ਼ੋਅ ‘ਬੀਸਟ ਗੇਮਜ਼’ ਦਾ ਐਲਾਨ ਕੀਤਾ ਹੈ, ਜੋ 19 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਯੂਟਿਊਬਰ ਨੇ ਟੋਰਾਂਟੋ ਵਿੱਚ ਇੱਕ ਸ਼ਾਨਦਾਰ ਸੈੱਟ ਤਿਆਰ ਕੀਤਾ ਹੈ, ਜੋ ਕਿ ਕਿਸੇ ‘ਮਿੰਨੀ ਸਿਟੀ’ ਤੋਂ ਘੱਟ ਨਹੀਂ ਹੈ। 14 ਮਿਲੀਅਨ ਡਾਲਰ (ਲਗਭਗ 119 ਕਰੋੜ ਰੁਪਏ) ਦੀ ਲਾਗਤ ਨਾਲ ਬਣੇ ਇਸ ਸੈੱਟ ‘ਤੇ ਬਹੁਤ ਜਲਦ ਪ੍ਰਤੀਭਾਗੀ ਇਕ-ਦੂਜੇ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੋਅ ਦੇ ਸੈੱਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ।

‘ਬੀਸਟ ਗੇਮਜ਼’ ਸ਼ੋਅ ਦੇ ਬਾਰੇ ‘ਚ ਇਕ ਯੂਜ਼ਰ ਨੇ ਕੂਮੈਂਟ ਕੀਤਾ, ਸਿਰਫ 25 ਮਿੰਟ ਦੀ ਵੀਡੀਓ ਲਈ ਪਾਣੀ ਵਾਂਗ ਪੈਸਾ ਖਰਚ ਕਰਨਾ ਸਹੀ ਨਹੀਂ ਹੈ। ਇਸ ‘ਤੇ ਮਿਸਟਰ ਬੀਸਟ ਨੇ ਜਵਾਬ ਦਿੱਤਾ, ਇਹ ਸਿਰਫ 25 ਮਿੰਟ ਦੀ ਵੀਡੀਓ ਨਹੀਂ ਹੈ, ਸਗੋਂ ਪੂਰੇ 10 ਐਪੀਸੋਡਸ ਦਾ ਸ਼ੋਅ ਹੈ, ਜਿਸ ਨੂੰ ਤੁਸੀਂ ਅਗਲੇ ਹਫਤੇ ਤੋਂ ਐਮਾਜ਼ਾਨ ਪ੍ਰਾਈਮ ‘ਤੇ ਦੇਖਣ ਜਾ ਰਹੇ ਹੋ।

ਸ਼ੋਅ ਬਣਾਉਣ ਲਈ ਕਿੰਨਾ ਖਰਚਾ ਆਇਆ?

ਮਿਸਟਰ ਬੀਸਟ ਨੇ ਹਾਲ ਹੀ ‘ਚ ਇਕ ਇੰਟਰਵਿਊ ‘ਚ ਦੱਸਿਆ ਕਿ ਇਸ ਸ਼ੋਅ ਨੂੰ ਬਣਾਉਣ ‘ਚ ਕੁੱਲ 100 ਮਿਲੀਅਨ ਡਾਲਰ (ਕਰੀਬ 850 ਕਰੋੜ ਰੁਪਏ) ਖਰਚ ਹੋਏ ਹਨ। ਇੰਨਾ ਹੀ ਨਹੀਂ ਇਸਨੇ 40 ਤੋਂ ਜ਼ਿਆਦਾ ਵਰਲਡ ਰਿਕਾਰਡ ਵੀ ਬਣਾਏ ਹਨ।

ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ

ਜਿੰਮੀ ਦੇ ਯੂਟਿਊਬ ਚੈਨਲ ‘ਤੇ ਹੁਣ ਤੱਕ 335 ਮਿਲੀਅਨ ਸਬਸਕ੍ਰਾਈਬਰ ਹਨ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਵੱਡਾ ਯੂਟਿਊਬਰ ਬਣੇ ਹੋਏ ਹਨ। ਉਹ ਆਪਣੀਆਂ ਵੀਡੀਓਜ਼ ਵਿੱਚ ਗਿਵਅਵੇ ਲਈ ਜਾਣੇ ਜਾਂਦੇ ਹਨ।

ਇਸ ਤਰ੍ਹਾਂ ਸ਼ੁਰੂ ਹੋਇਆ ਯੂਟਿਊਬ ਦਾ ਸਫ਼ਰ

7 ਮਈ, 1998 ਨੂੰ ਕੰਸਾਸ ਤੇ ਵਿਚੀਟਾ ਵਿੱਚ ਜਨਮੇ, ਜਿੰਮੀ ਨੇ ‘ਯੂਟਿਊਬ ‘ਵਰਸਟ ਇੰਟਰੋਜ਼ ਆਨ ਯੂਟਿਊਬ’ ਟਾਈਟਲ ਵਾਲਾ ਇੱਕ ਵੀਡੀਓ ਪੋਸਟ ਕੀਤਾ ਸੀ। ਇੱਥੋਂ ਹੀ ਉਹ ਪ੍ਰਸਿੱਧ ਹੋ ਗਏ ਅਤੇ ਫਿਰ ਉਨ੍ਹਾਂਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 19 ਫਰਵਰੀ, 2012 ਨੂੰ, ਉਨ੍ਹਾਂ ਨੇ ਆਪਣਾ ਪਹਿਲਾ ਯੂਟਿਊਬ ਚੈਨਲ ਬਣਾਇਆ। 2016 ਵਿੱਚ, ਉਨ੍ਹਾਂਨੇ ਇੱਕ ਫੁੱਲ-ਟਾਈਮ YouTuber ਬਣਨ ਲਈ ਕਾਲਜ ਛੱਡ ਦਿੱਤਾ।

ਮਿਸਟਰ ਬੀਸਟ ਨੇ 2014 ਵਿੱਚ ਟਵਿੱਟਰ ਜੁਆਇੰਨ ਕੀਤਾ ਸੀ। ਇੱਥੇ ਉਨ੍ਹਾਂ ਦੇ 31.3 ਮਿਲੀਅਨ ਫਾਲੋਅਰਜ਼ ਹਨ। ਜਦਕਿ ਇੰਸਟਾਗ੍ਰਾਮ ‘ਤੇ 63.1 ਮਿਲੀਅਨ ਲੋਕ ਫਾਲੋ ਕਰਦੇ ਹਨ।

Exit mobile version