OMG: ਯੂਟਿਊਬ ‘ਤੇ ਲਾਈਵ ਸੀ ਕਪਲ, ਸ਼ਖਸ ਆਇਆ ਤੇ ਗੋਲੀ ਮਾਰ ਕੇ ਚਲਾ ਗਿਆ!

tv9-punjabi
Published: 

11 Jun 2025 12:29 PM

Shocking Video: ਯੂਟਿਊਬਰ ਫਿੰਨੀ ਡਾ ਲੈਜੇਂਡ ਅਤੇ ਉਸਦੀ ਪਤਨੀ ਬੱਬਲੀ ਨੂੰ ਲਾਸ ਵੇਗਾਸ ਵਿੱਚ ਲਾਈਵ ਸਟ੍ਰੀਮ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਮਲਾਵਰ ਨੂੰ ਜੋੜੇ 'ਤੇ ਗੋਲੀਆਂ ਚਲਾਉਂਦੇ ਦਿਖਾਇਆ ਗਿਆ ਹੈ।

OMG: ਯੂਟਿਊਬ ਤੇ ਲਾਈਵ ਸੀ ਕਪਲ, ਸ਼ਖਸ ਆਇਆ ਤੇ ਗੋਲੀ ਮਾਰ ਕੇ ਚਲਾ ਗਿਆ!
Follow Us On

ਅਮਰੀਕਾ ਦੇ ਲਾਸ ਵੇਗਾਸ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਮਸ਼ਹੂਰ ਯੂਟਿਊਬਰ ਫਿੰਨੀ ਡਾ ਲੈਜੇਂਡ ਅਤੇ ਉਨ੍ਹਾਂ ਦੀ ਪਤਨੀ ਬੁਬਲੀ ਦੀ ਲਾਈਵ ਸਟ੍ਰੀਮਿੰਗ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲਾਈਵ ਸਟ੍ਰੀਮ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਪਰ ਉਸ ਭਿਆਨਕ ਪਲ ਨੂੰ ਦਰਸਾਉਂਦੀ ਇੱਕ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ, ਜਿਸ ਵਿੱਚ ਹਮਲਾਵਰ ਮਸਤੀ ਕਰਦੇ ਜੋੜੇ ‘ਤੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ।

ਵਾਇਰਲ ਫੁਟੇਜ ਵਿੱਚ, ਯੂਟਿਊਬਰ ਅਤੇ ਉਨ੍ਹਾਂ ਦੀ ਪਤਨੀ ਨੂੰ ਲਾਸ ਵੇਗਾਸ Trip ‘ਤੇ ਮਸ਼ਹੂਰ ਬੇਲਾਜੀਓ ਫੁਹਾਰੇ ਦੇ ਨੇੜੇ ਲਾਈਵ ਸਟ੍ਰੀਮਿੰਗ ਕਰਦੇ ਦੇਖਿਆ ਜਾ ਸਕਦਾ ਹੈ। ਇਹ ਜੋੜਾ ਦ੍ਰਿਸ਼ ਦਾ ਆਨੰਦ ਮਾਣ ਰਿਹਾ ਹੈ ਅਤੇ ਇੱਕ ਦੂਜੇ ਨਾਲ ਗੱਲਾਂ ਕਰ ਰਿਹਾ ਹੈ। ਪਰ ਫਿਰ ਇੱਕ ਆਦਮੀ ਆਉਂਦਾ ਹੈ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਜਾਂਦੀ ਹੈ।

ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਨੁਸਾਰ, ਇਹ ਘਟਨਾ 8 ਜੂਨ ਨੂੰ ਰਾਤ 10:40 ਵਜੇ ਦੇ ਕਰੀਬ ਸਾਊਥ ਲਾਸ ਵੇਗਾਸ ਬੁਲੇਵਾਰਡ ‘ਤੇ ਵਾਪਰੀ। ਇਲਾਕੇ ਵਿੱਚ ਰੁਟੀਨ ਗਸ਼ਤ ਕਰ ਰਹੇ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਮੌਕੇ ‘ਤੇ ਪਹੁੰਚ ਗਏ। ਪਰ ਉਦੋਂ ਤੱਕ ਜੋੜੇ ਦੀ ਮੌਤ ਹੋ ਚੁੱਕੀ ਸੀ।

ਸ਼ੱਕੀ ਵਿਅਕਤੀ ਦੀ ਪਛਾਣ 41 ਸਾਲਾ ਮੈਨੂਅਲ ਰੁਈਜ਼ ਵਜੋਂ ਹੋਈ ਹੈ, ਜੋ ਕਿ ਇੱਕ ਯੂਟਿਊਬਰ ਵੀ ਹੈ। ਕਿਹਾ ਜਾ ਰਿਹਾ ਹੈ ਕਿ ਰੁਈਜ਼ ਅਤੇ ਫਿੰਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਦੋਸ਼ੀ ਨੇ ਆਪਣੇ ਆਪ ਨੂੰ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਉਸਨੂੰ ਜਨਤਕ ਤੌਰ ‘ਤੇ ਘਾਤਕ ਹਥਿਆਰ ਨਾਲ ਕਤਲ ਕਰਨ ਦੇ ਦੋ ਮਾਮਲਿਆਂ ਵਿੱਚ ਕਲਾਰਕ ਕਾਉਂਟੀ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਸ਼ਖਸ ਦੇ ਸਾਮਾਨ ਵੇਚਣ ਦਾ ਤਰੀਕਾ ਦੇਖ ਨਹੀਂ ਰੁਕੇਗਾ ਹਾਸਾ, ਵੀਡੀਓ Viral

ਫਿੰਨੀ ਅਤੇ ਬਬਲੀ ਕੌਣ ਸਨ?

ਫਿੰਨੀ ਇੱਕ ਉੱਭਰਦਾ ਹੋਏ Content Creator ਸੀ, ਜੋ ਆਪਣੀ ਕ੍ਰਿਸ਼ਮਈ ਮੌਜੂਦਗੀ ਅਤੇ ਦਿਲਚਸਪ ਲਾਈਵ ਸਟ੍ਰੀਮਾਂ ਲਈ ਜਾਣਿਆ ਜਾਂਦੇ ਸੀ, ਜਿਸ ਵਿੱਚ ਅਕਸਰ ਉਨ੍ਹਾਂ ਦੀ ਪਤਨੀ ਬਬਲੀ ਵੀ ਸ਼ਾਮਲ ਹੁੰਦੀ ਸੀ। ਦੋਵਾਂ ਨੇ ਆਪਣੀ ਪਿਆਰੀ ਸਾਂਝ ਨਾਲ ਸੋਸ਼ਲ ਮੀਡੀਆ ‘ਤੇ ਲੱਖਾਂ ਪ੍ਰਸ਼ੰਸਕ ਇਕੱਠੇ ਕੀਤੇ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਪ੍ਰਸ਼ੰਸਕ ਗੁੱਸੇ ਵਿੱਚ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।