Trending News: ਮਾਰਕੇਟ ‘ਚ ਕੱਪੜੇ ਧੋਣ ਦਾ ਆਇਆ ਨਵਾਂ ਤਰੀਕਾ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

Published: 

28 Aug 2024 10:00 AM

Trending News: ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਕੱਪੜੇ ਧੋਨ ਲਈ ਮਸ਼ੀਨ ਦਾ ਇਸਤੇਮਾਲ ਕਰਦੇ ਹਨ। ਪਰ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਕ ਔਰਤ ਨੇ ਕੱਪੜੇ ਧੋਣ ਲਈ ਅਪਣਾਇਆ ਨਵਾਂ ਅਤੇ ਅਨੋਖਾ ਤਰੀਕਾ, ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Trending News: ਮਾਰਕੇਟ ਚ ਕੱਪੜੇ ਧੋਣ ਦਾ ਆਇਆ ਨਵਾਂ ਤਰੀਕਾ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਮਾਰਕੇਟ 'ਚ ਕੱਪੜੇ ਧੋਣ ਦਾ ਆਇਆ ਅਨੋਖਾ ਤਰੀਕਾ, VIDEO

Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੁੰਦਾ। ਜੇਕਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ ਤਾਂ ਉਹ ਵੀਡੀਓਜ਼ ਤੁਹਾਡੀ ਫੀਡ ‘ਤੇ ਵੀ ਜ਼ਰੂਰ ਆਉਂਦੀਆਂ ਹੋਣਗੀਆਂ। ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਕਈ ਵਾਰ ਕੋਈ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦਾ ਹੈ ਅਤੇ ਕੁਝ ਵੀਡੀਓਜ਼ ‘ਚ ਲੋਕ ਆਪਣਾ ਹੁਨਰ ਦਿਖਾਉਂਦੇ ਨਜ਼ਰ ਆਉਂਦੇ ਹਨ। ਕਈ ਵਾਰ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ‘ਚ ਲੋਕ ਹੈਰਾਨ ਕਰਨ ਵਾਲੀਆਂ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਇੱਕ ਹਫ਼ਤੇ ਲਈ ਸਕੂਲ ਅਤੇ ਦਫ਼ਤਰ ਜਾਣ ਤੋਂ ਬਾਅਦ ਜਦੋਂ ਇੱਕ ਦਿਨ ਦੀ ਛੁੱਟੀ ਮਿਲਦੀ ਹੈ, ਤਾਂ ਉਸ ਦਿਨ ਉਹ ਸਾਰੇ ਕੱਪੜੇ ਧੋਤੇ ਜਾਂਦੇ ਹਨ ਜੋ ਇੱਕ ਵਿਅਕਤੀ ਨੇ ਹਫ਼ਤੇ ਭਰ ਵਿੱਚ ਪਹਿਨੇ ਹੁੰਦੇ ਹਨ। ਅੱਜ ਦੇ ਸਮੇਂ ‘ਚ ਜ਼ਿਆਦਾਤਰ ਲੋਕ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਦੀ ਮਦਦ ਨਾਲ ਹੀ ਧੋਂਦੇ ਹਨ ਪਰ ਇਕ ਔਰਤ ਨੇ ਅਜਿਹਾ ਤਰੀਕਾ ਅਪਣਾਇਆ ਕਿ ਵਾਸ਼ਿੰਗ ਮਸ਼ੀਨ ਵਾਲੇ ਲੋਕ ਵੀ ਦੇਖ ਕੇ ਹੈਰਾਨ ਰਹਿ ਜਾਣਗੇ। ਦਰਅਸਲ ਔਰਤ ਨੇ ਇੱਕ ਟੱਬ ਵਿੱਚ ਪਾਣੀ ਅਤੇ ਕੱਪੜੇ ਪਾਏ ਹੋਏ ਹਨ। ਇਸ ਤੋਂ ਬਾਅਦ ਔਰਤ ਨੇ ਬੱਚੇ ਦਾ ਸਾਈਕਲ ਟੱਬ ਦੇ ਉੱਪਰ ਰੱਖ ਦਿੱਤੀ। ਫਿਰ ਔਰਤ ਨੇ ਇਸ ‘ਚ ਸਰਫ ਪਾ ਕੇ ਕੱਪੜਿਆਂ ਨੂੰ ਸਾਈਕਲ ਦੇ ਪੈਡਲਾਂ ਦੀ ਮਦਦ ਨਾਲ ਘੁੰਮਾਉਣਾ ਸ਼ੂਰੁ ਕਰ ਦਿੱਤਾ। ਕੱਪੜੇ ਧੋਣ ਦੇ ਇਸ ਅਨੋਖੇ ਤਰੀਕੇ ਕਾਰਨ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਪਿੱਠ ਤੇ 631 ਬਹਾਦਰ ਸੈਨਿਕਾਂ ਦੇ ਨਾਮ, ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਬਣਵਾਏ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @BhartRajesh ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇਹ ਇਕ ਸ਼ਾਨਦਾਰ ਵਾਸ਼ਿੰਗ ਮਸ਼ੀਨ ਹੈ।’ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਦੇਸੀ ਜੁਗਾੜ ਵਧੀਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ ਘਰੇਲੂ ਵਾਸ਼ਿੰਗ ਮਸ਼ੀਨ। ਤੀਜੇ ਯੂਜ਼ਰ ਨੇ ਲਿਖਿਆ- ਹੁਣ ਇਹ ਕੰਮ ਸਾਈਕਲ ਨਾਲ ਹੀ ਕੀਤਾ ਜਾ ਸਕਦਾ ਹੈ। ਇਕ ਯੂਜ਼ਰ ਨੇ ਲਿਖਿਆ- ਕੋਈ ਗੱਲ ਨਹੀਂ, ਕੌਣ ਇਸ ਤਰ੍ਹਾਂ ਕੱਪੜੇ ਧੋਂਦਾ ਹੈ?