Viral Video: ਬੁੱਟਿਆਂ ਦੇ ਛਿਲਕਿਆਂ ਤੋਂ ਔਰਤਾਂ ਨੇ ਦਿਖਾਈ ਜ਼ਬਰਦਸਤ ਕਲਾਕਾਰੀ, ਬਣਾਏ ਸੁੰਦਰ ਗੁਲਦਸਤੇ

tv9-punjabi
Published: 

14 Jul 2025 12:32 PM

Viral: ਔਰਤਾਂ ਦੇ ਗਰੂਪ ਦੀ ਇੱਕ ਬਹੁਤ ਜ਼ਬਦਸਤ ਵੀਡੀਓ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਜਿੱਥੇ ਔਰਤਾਂ ਦੇ ਗਰੂਪ ਨੇ ਬੁੱਟਿਆਂ ਦੇ ਛਿਲਕਿਆਂ ਤੋਂ ਬਹੁਤ ਸੁੰਦਰ ਗੁਲਦਸਤੇ ਤਿਆਰ ਕੀਤੇ ਹਨ। ਇਸਨੂੰ ਦੇਖਣ ਤੋਂ ਬਾਅਦ, ਲੋਕ ਕਾਫੀ Impress ਹੋ ਰਹੇ ਹਨ। ਇਸ ਖੂਬਸੂਰਤ ਵਾਇਰਲ ਵੀਡੀਓ ਨੂੰ ਇੰਸਟਾ 'ਤੇ @phooljafoundation ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹਜ਼ਾਰਾਂ ਲੋਕ ਔਰਤਾਂ ਦੀ ਕਲਾ ਦੀ ਪ੍ਰਸ਼ੰਸਾ ਕਰ ਰਹੇ ਹਨ।

Viral Video: ਬੁੱਟਿਆਂ ਦੇ ਛਿਲਕਿਆਂ ਤੋਂ ਔਰਤਾਂ ਨੇ ਦਿਖਾਈ ਜ਼ਬਰਦਸਤ ਕਲਾਕਾਰੀ, ਬਣਾਏ ਸੁੰਦਰ ਗੁਲਦਸਤੇ
Follow Us On

ਜੇਕਰ ਅਸੀਂ ਆਪਣੇ ਦੇਸ਼ ਵਿੱਚ ਪ੍ਰਤਿਭਾ ਨੂੰ ਵੇਖੀਏ ਤਾਂ ਇਸਦੀ ਕੋਈ ਕਮੀ ਨਹੀਂ ਹੈ। ਇੱਥੇ ਅਜਿਹੇ ਲੋਕ ਹਨ ਜੋ ਬੇਕਾਰ ਚੀਜ਼ਾਂ ਵਿੱਚ ਜਾਨ ਪਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਉਪਯੋਗੀ ਬਣਾਉਂਦੇ ਹਨ। ਜਦੋਂ ਇਨ੍ਹਾਂ ਲੋਕਾਂ ਦੀ ਕਲਾ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਅਜਿਹੀ ਹੀ ਇੱਕ ਕਲਾਕਾਰੀ ਦਾ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਆਇਆ ਹੈ। ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਦੋਂ ਲੋਕਾਂ ਨੇ ਇਹ ਕਲਿੱਪ ਦੇਖੀ ਤਾਂ ਹਰ ਕੋਈ ਸੋਚਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਅਜਿਹੀ ਕਲਾ ਸਿਰਫ਼ ਸਾਡੇ ਭਾਰਤ ਵਿੱਚ ਹੀ ਦੇਖੀ ਜਾ ਸਕਦੀ ਹੈ।

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਮੱਕੀ ਖਾਣ ਤੋਂ ਬਾਅਦ ਲੋਕ ਇਸਨੂੰ ਸੁੱਟ ਦਿੰਦੇ ਹਨ। ਕਿਉਂਕਿ ਉਸਦਾ ਕੁਝ ਕੰਮ ਨਹੀਂ ਰਹਿ ਜਾਂਦਾ ਹੈ। ਵੈਸੇ, ਕੀ ਤੁਸੀਂ ਜਾਣਦੇ ਹੋ ਕਿ ਇਸ ਚੀਜ਼ ਨੂੰ ਆਸਾਨੀ ਨਾਲ Handicraft ਜਾਂ Handloom ਬਣਾਉਣ ਅਤੇ ਲੋਕਾਂ ਨੂੰ ਵੇਚਣ ਲਈ ਵਰਤਿਆ ਜਾ ਸਕਦਾ ਹੈ। ਹੁਣ ਸਾਹਮਣੇ ਆਈ ਇਸ ਵੀਡੀਓ ਨੂੰ ਦੇਖੋ, ਔਰਤਾਂ ਦਾ ਇੱਕ ਗਰੂਪ ਬੁੱਟਿਆਂ ਦੇ ਛਿਲਕਿਆਂ ਤੋਂ ਸੁੰਦਰ ਗੁਲਦਸਤੇ ਬਣਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸਨੂੰ ਦੇਖਣ ਤੋਂ ਬਾਅਦ, ਯੂਜ਼ਰਸ ਬਹੁਤ ਹੈਰਾਨ ਹਨ ਅਤੇ ਲੋਕ ਉਨ੍ਹਾਂ ਦੀ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਦਾ ਗਰੂਪ ਇਨ੍ਹਾਂ ਛਿਲਕਿਆਂ ਨੂੰ ਇੱਕ-ਇੱਕ ਕਰਕੇ ਇਕੱਠਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਮੋੜ ਰਿਹਾ ਹੈ ਕਿ ਉਹ ਫੁੱਲ ਦਾ ਆਕਾਰ ਲੈ ਲੈਣ। ਖਾਸ ਗੱਲ ਇਹ ਹੈ ਕਿ ਇਸ ਕੰਮ ਵਿੱਚ ਕੁੜੀਆਂ ਦੇ ਨਾਲ-ਨਾਲ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ, ਜੋ ਲੋਕਾਂ ਨੂੰ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਵੀ ਦੇ ਰਹੀਆਂ ਹਨ। ਇਸ ਵੀਡੀਓ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਅੰਦਰ ਕਲਾ ਹੈ, ਤਾਂ ਤੁਸੀਂ ਬੇਕਾਰ ਚੀਜ਼ਾਂ ਵਿੱਚ ਵੀ ਜਾਨ ਪਾ ਸਕਦੇ ਹੋ।

ਇਹ ਵੀ ਪੜ੍ਹੋ- ਔਰਤ ਨੇ ਮੌਤ ਦੇ ਖੂਹ ਚ ਬੁਲੇਟ ਤੇ ਦਿਖਾਇਆ ਖ਼ਤਰਨਾਕ ਸਟੰਟ, ਲੋਕ ਬੋਲੇ- Bullet ਰਾਣੀ

ਇਸ ਵੀਡੀਓ ਨੂੰ ਇੰਸਟਾ ‘ਤੇ @phooljafoundation ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹਜ਼ਾਰਾਂ ਲੋਕ ਲਾਈਕਸ ਰਾਹੀਂ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਲਾ ਦੀ ਪ੍ਰਸ਼ੰਸਾ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹੀ ਕਲਾ ਸੱਚਮੁੱਚ ਪ੍ਰਸ਼ੰਸਾ ਯੋਗ ਹੈ। ਇੱਕ ਹੋਰ ਨੇ ਲਿਖਿਆ ਕਿ ਮੈਂ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੀ ਕਲਾ ਨੂੰ ਦਿਲੋਂ ਸਲਾਮ ਕਰਦਾ ਹਾਂ। ਇੱਕ ਹੋਰ ਨੇ ਲਿਖਿਆ ਕਿ ਉਨ੍ਹਾਂ ਦੀ ਕਲਾ ਨੂੰ ਦੇਖਣਾ ਸੱਚਮੁੱਚ ਮਜ਼ੇਦਾਰ ਸੀ।