Emotional Video: ਮਜ਼ਬੂਰੀ ਹੈ…ਈ-ਰਿਕਸ਼ਾ ਚਲਾਉਂਦੀ ਦਿਖੀ 55 ਸਾਲਾ ਔਰਤ, ਕਹਾਣੀ ਜਾਣ ਕੇ ਹੋ ਜਾਵੋਗੇ ਭਾਵੁਕ

Updated On: 

07 Jul 2024 12:03 PM IST

Emotional Video: ਸੋਸ਼ਲ ਮੀਡੀਆ 'ਤੇ ਇਕ 55 ਸਾਲਾ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਭਾਵੁਕ ਹੋ ਜਾਓਗੇ। ਦਰਅਸਲ, ਇੱਕ ਔਰਤ ਇਸ ਉਮਰ ਵਿੱਚ ਵੀ ਈ-ਰਿਕਸ਼ਾ ਚਲਾਉਂਦੀ ਨਜ਼ਰ ਆਉਂਦੀ ਹੈ ਅਤੇ ਉਹ ਵੀ ਰਾਤ ਨੂੰ। ਉਸ ਨੇ ਜੋ ਕਹਾਣੀ ਸੁਣਾਈ ਹੈ ਉਹ ਕਾਫੀ ਭਾਵੁਕ ਅਤੇ ਕੁਝ ਹੱਦ ਤੱਕ ਗੁੱਸਾ ਦਵਾਉਣ ਵਾਲੀ ਵੀ ਹੈ।

Emotional Video: ਮਜ਼ਬੂਰੀ ਹੈ...ਈ-ਰਿਕਸ਼ਾ ਚਲਾਉਂਦੀ ਦਿਖੀ 55 ਸਾਲਾ ਔਰਤ, ਕਹਾਣੀ ਜਾਣ ਕੇ ਹੋ ਜਾਵੋਗੇ ਭਾਵੁਕ

55 ਸਾਲ ਦੀ ਉਮਰ ਵਿੱਚ ਵੀ ਈ-ਰਿਕਸ਼ਾ ਚਲਾ ਰਿਹਾ ਹੈ (ਫੋਟੋ: Twitter/@Gulzar_sahab)

Follow Us On

ਕੋਈ ਸਮਾਂ ਸੀ ਜਦੋਂ ਕੁਝ ਹੀ ਔਰਤਾਂ ਨੌਕਰੀਆਂ ਜਾਂ ਕਾਰੋਬਾਰ ਕਰਦੀਆਂ ਸਨ, ਪਰ ਹੁਣ ਨੌਕਰੀਆਂ ਕਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਹਨ। ਕੁਝ ਅਜਿਹਾ ਜਨੂੰਨ ਅਤੇ ਕੁਝ ਮਜਬੂਰੀ ਵਿੱਚ ਕਰਦੇ ਹਨ। ਅਜਿਹੇ ਵਿੱਚ ਹੀ ਇਕ ਮਜ਼ਬੂਰ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਇਮੋਸ਼ਨਲ ਕਰ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਔਰਤਾਂ ਕੈਬ ਜਾਂ ਈ-ਰਿਕਸ਼ਾ ਵੀ ਚਲਾਉਂਦੀਆਂ ਹਨ, ਪਰ ਦਿਨ ਵੇਲੇ। ਸ਼ਾਇਦ ਹੀ ਕੋਈ ਔਰਤ ਰਾਤ ਨੂੰ ਅਜਿਹਾ ਕਰਦੀ ਨਜ਼ਰ ਆਵੇ ਪਰ ਇਸ ਔਰਤ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਹੀ ਈ-ਰਿਕਸ਼ਾ ਚਲਾਉਂਦੀ ਹੈ।

ਇੱਕ ਇਨਫਲੂਏਂਸਰ ਵੱਲੋਂ ਪੁੱਛੇ ਜਾਣ ‘ਤੇ ਔਰਤ ਨੇ ਦੱਸਿਆ ਕਿ ਉਸ ਦੀ ਉਮਰ 55 ਸਾਲ ਹੈ ਅਤੇ ਇਸ ਉਮਰ ਵਿੱਚ ਵੀ ਉਹ ਈ-ਰਿਕਸ਼ਾ ਚਲਾ ਰਹੀ ਹੈ ਕਿਉਂਕਿ ਕੰਮ ਕਰਨਾ ਉਸ ਦੀ ਮਜਬੂਰੀ ਹੈ। ਉਸਨੇ ਅੱਗੇ ਦੱਸਿਆ ਕਿ ਉਸਦਾ ਇੱਕ ਮੁੰਡਾ ਹੈ ਪਰ ਉਹ ਕੋਈ ਕੰਮ ਨਹੀਂ ਕਰਦਾ, ਜਿਸ ਕਰਕੇ ਉਸਨੂੰ ਮਜ਼ਬੂਰੀ ਵਿੱਚ ਕੰਮ ਕਰਨਾ ਪੈਂਦਾ ਹੈ। ਔਰਤ ਦਾ ਕਹਿਣਾ ਹੈ ਕਿ ਉਹ ਸ਼ਾਮ ਨੂੰ ਈ-ਰਿਕਸ਼ਾ ਲੈ ਕੇ ਘਰੋਂ ਨਿਕਲਦੀ ਹੈ ਅਤੇ ਰਾਤ ਨੂੰ 1 ਤੋਂ 1.30 ਦੇ ਵਿਚਕਾਰ ਆਪਣੇ ਘਰ ਪਹੁੰਚ ਜਾਂਦੀ ਹੈ। ਫਿਰ ਉਹ ਘਰ ਜਾ ਕੇ ਹੀ ਖਾਣਾ ਖਾਂਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਮੁੰਡਾ ਉਸ ਦੇ ਨਾਲ ਲੜਾਈ-ਝਗੜਾ ਕਰਦਾ ਹੈ ਅਤੇ ਉਸ ਨੂੰ ਕੰਮ ਕਰਨ ਲਈ ਕਹਿੰਦਾ ਹੈ। ਇੰਨਾ ਹੀ ਨਹੀਂ ਉਹ ਘਰ ‘ਚ ਭੰਨਤੋੜ ਵੀ ਕਰਦਾ ਹੈ।

ਇਹ ਵੀ ਪੜ੍ਹੋ- ਮਾਂ ਦੇ ਸਾਹਮਣੇ ਹੋਇਆ ਜੇਬਰਾ ਬੱਚੇ ਦਾ ਸ਼ਿਕਾਰ, ਜੰਗਲ ਦੀ ਸਚਾਈ ਵਖਾਉਂਦੀ ਹੈ ਇਹ ਵੀਡੀਓ

ਔਰਤ ਦਾ ਕਹਿਣਾ ਹੈ ਕਿ ਭੀਖ ਮੰਗਣ ਨਾਲੋਂ ਚੰਗਾ ਹੈ ਕਿ ਉਹ ਕੰਮ ਕਰਕੇ ਪੈਸੇ ਕਮਾ ਰਹੀ ਹੈ ਅਤੇ ਇੱਜ਼ਤ ਭਰੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਹੀ ਹੈ। ਦਿਲ ਨੂੰ ਛੂਹ ਲੈਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Gulzar_sahab ਨਾਮ ਦੀ ਆਈਡੀ ਨਾਲ ਸ਼ੇਅਰ ਕੀਤੀ ਗਈ ਹੈ। ਸਿਰਫ 58 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 60 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਜ਼ਿੰਦਗੀ ਵੀ ਅਜੀਬ ਹੈ। ਰੱਬ ਨਾ ਕਰੇ ਉਹ ਅਜਿਹਾ ਬੱਚਾ ਕਿਸੇ ਨੂੰ ਦੇਵੇ। ਇਸ ਮਾਂ ਨੂੰ ਸਲਾਮ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਮਾਂ ਨੂੰ ਸਲਾਮ। ਇਹ ਹੋਰ ਔਰਤਾਂ ਲਈ ਪ੍ਰੇਰਨਾ ਸਰੋਤ ਹਨ।